Home ਪੰਜਾਬCM ਮਾਨ ਨੇ ਮੋਗਾ ਰੈਲੀ ਵਿੱਚ ਸੁਖਬੀਰ ਬਾਦਲ ਨੂੰ ਕਿਹਾ ‘ਅਮਲੀ’, ਮਜੀਠੀਆ ਤੇ ਚਿੱਟਾ ਵੇਚਣ ਦੇ ਲਾਏ ਇਲਜ਼ਾਮ

CM ਮਾਨ ਨੇ ਮੋਗਾ ਰੈਲੀ ਵਿੱਚ ਸੁਖਬੀਰ ਬਾਦਲ ਨੂੰ ਕਿਹਾ ‘ਅਮਲੀ’, ਮਜੀਠੀਆ ਤੇ ਚਿੱਟਾ ਵੇਚਣ ਦੇ ਲਾਏ ਇਲਜ਼ਾਮ

by Live 24 Punjabi
  • ਮੋਗਾ ਰੈਲੀ ‘ਚ ਸੀਐਮ ਭਗਵੰਤ ਮਾਨ ਦਾ ਵਿਰੋਧੀਆਂ ‘ਤੇ ਤਿੱਖਾ ਹਮਲਾ; ₹83 ਕਰੋੜ ਦੇ ਵਿਕਾਸ ਕਾਰਜਾਂ ਦਾ ਦਿੱਤਾ ਤੋਹਫ਼ਾ

ਮੋਗਾ, 4 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਗਾ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ, ਖਾਸ ਕਰਕੇ ਅਕਾਲੀ ਦਲ ‘ਤੇ ਜ਼ੋਰਦਾਰ ਸਿਆਸੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਲਈ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਨੂੰ ਜਨਤਾ ਦੇ ਸਾਹਮਣੇ ਰੱਖਿਆ।

ਮੁੱਖ ਮੰਤਰੀ ਮਾਨ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਸੁਖਬੀਰ ਸਿੰਘ ਬਾਦਲ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਨੂੰ ‘ਅਮਲੀ’ ਕਹਿ ਕੇ ਸੰਬੋਧਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ‘ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ ਅਤੇ ‘ਚਿੱਟਾ’ ਵੇਚਣ ਦੇ ਕਾਰੋਬਾਰ ਨੂੰ ਸ਼ਹਿ ਦਿੱਤੀ।

ਨਵੀਂ ਕਿਕਲੀ ਗਾ ਕੇ ਅਕਾਲੀ ਦਲ ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ, ਕਿਕਲੀ ਕਲੀਰ ਦੀ ਮਤ ਮਾਰੀ ਗਈ ਸੁਖਬੀਰ ਦੀ, ਪੰਜਾਬ ਇਨੂੰ ਚਾਹੂੰਦਾ ਨਹੀਂ, ਵੋਟ ਕੋਈ ਪਾਊਂਦਾ ਨਹੀਂ, ਪਾਰਟੀ ਅਧੀ ਕਮਲੀ ਆ ਆਪ ਪੂਰਾ ਅਮਲੀ ਹਾ।
ਬੂਰਾ ਹਾਲ ਹੋਇਆ ਸਾਲੇ ਦਾ, ਮਜੀਠਾ ਪਿੰਡ ਵਾਲੇ ਦਾ, ਬੀਬੀ ਹੁਣ ਟੀਕੇ ਨਾ ਚਿੱਟਾ ਅੱਜ ਕੱਲ ਵਿਕੇ ਨਾ… ਜੋਰ ਚੱਲ ਦੀ ਨਹੀਂ ਹੁਣ ਵਕਤ ਤੇ ਝੂਠ ਬੋਲ ਆਇਏ ਤਖ਼ਤ ਤੇ ਉਹ ਤਾਕਤ ਰੱਬ ਨੇ ਖੋਹ ਲਈਆ ਜਦੋਂ ਦੀ ਬਾਣੀ ਰੋਲੀਆ….

ਮਾਨ ਸਰਕਾਰ ਵੱਲੋਂ ਮੋਗਾ ਹਲਕੇ ਦੇ ਕਾਇਆ-ਕਲਪ ਲਈ ਕੁੱਲ ₹83 ਕਰੋੜ ਖ਼ਰਚ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਨੇ ਇਨ੍ਹਾਂ ਵਿਕਾਸ ਕਾਰਜਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਸਿੰਘਾਵਾਲੀ ਬਿਜਲੀ ਘਰ, ਜੋ ਪਿਛਲੇ 45 ਸਾਲਾਂ ਤੋਂ ਅਣਗੌਲਿਆ ਸੀ, ਨੂੰ ₹12.5 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਗਿਆ ਹੈ। ਇਸ ਨਾਲ ਇਲਾਕੇ ਦੀ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਆਵੇਗਾ।

ਹਲਕੇ ਦੀ ਨਹਿਰ ਨੂੰ ₹25 ਕਰੋੜ ਦੀ ਲਾਗਤ ਨਾਲ ਪੱਕਾ ਕਰਵਾਇਆ ਗਿਆ ਹੈ। ਇਸ ਪ੍ਰੋਜੈਕਟ ਸਦਕਾ ਹੁਣ 5500 ਏਕੜ ਜ਼ਮੀਨ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲ ਰਿਹਾ ਹੈ, ਜੋ ਕਿਸਾਨਾਂ ਲਈ ਵੱਡੀ ਰਾਹਤ ਹੈ।

ਲੋਕਾਂ ਦੀ ਸਹੂਲਤ ਲਈ ਡੀਸੀ ਦਫ਼ਤਰ ਦੀਆਂ ਦੋ ਨਵੀਆਂ ਮੰਜ਼ਿਲਾਂ ਤਿਆਰ ਕੀਤੀਆਂ ਗਈਆਂ ਹਨ, ਜਿਸ ‘ਤੇ ₹11 ਕਰੋੜ ਦਾ ਖ਼ਰਚਾ ਆਇਆ ਹੈ।

ਉਨ੍ਹਾਂ ਕਿਹਾ ਕਿ “ਸਾਡੀ ਸਰਕਾਰ ਦਾ ਮਕਸਦ ਸਿਰਫ਼ ਗੱਲਾਂ ਕਰਨਾ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਬਦਲਾਅ ਲਿਆਉਣਾ ਹੈ। ਅਸੀਂ ਉਹ ਕੰਮ ਕਰ ਰਹੇ ਹਾਂ ਜੋ ਪਿਛਲੇ 40-50 ਸਾਲਾਂ ਵਿੱਚ ਨਹੀਂ ਹੋਏ। ਪੰਜਾਬ ਦਾ ਪੈਸਾ ਹੁਣ ਪੰਜਾਬ ਦੇ ਲੋਕਾਂ ਦੀ ਭਲਾਈ ‘ਤੇ ਹੀ ਖ਼ਰਚ ਹੋ ਰਿਹਾ ਹੈ।”

ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਦੇ ਵੱਡੇ ਪ੍ਰੋਜੈਕਟ ਮੁਕੰਮਲ ਕੀਤੇ ਜਾਣਗੇ ਤਾਂ ਜੋ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ।

Have any thoughts?

Share your reaction or leave a quick response — we’d love to hear what you think!

You may also like

Leave a Comment