@2025 – All Right Reserved. Designed and Developed by Anselsoft IT Solutions
Tag:
India
ਯੁੱਧ ਜਾਰੀ ਰਹਿੰਦਾ ਹੈ ਤਾਂ ਗੰਭੀਰ ਨਤੀਜੇ ਹੋਣਗੇ, ਸੂਬਾ ਸਰਕਾਰਾਂ ਪ੍ਰਵਾਸੀ ਮਜ਼ਦੂਰਾਂ ਲਈ ਪ੍ਰਬੰਧ ਕਰਨ : PM ਮੋਦੀ
written by Live 24 Punjabi
- ਪ੍ਰਧਾਨ ਮੰਤਰੀ ਮੋਦੀ ਨੇ ਰਾਜ ਸਭਾ ਵਿੱਚ ਕਿਹਾ: “ਯੁੱਧ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ; ਦੇਸ਼ ਨੂੰ ਹਰ ਚੁਣੌਤੀ ਲਈ ਤਿਆਰ ਰਹਿਣਾ ਚਾਹੀਦਾ ਹੈ”
ਨਵੀਂ ਦਿੱਲੀ, 24 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਮੰਗਲਵਾਰ) ਰਾਜ ਸਭਾ ਨੂੰ ਮੱਧ ਪੂਰਬ ਦੇ ਸੰਘਰਸ਼ ਕਾਰਨ ਵਿਗੜਦੀ ਸਥਿਤੀ ਬਾਰੇ ਸੰਬੋਧਨ ਕੀਤਾ। ਇਸ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਊਰਜਾ ਸੰਕਟ ਲਈ ਸਰਕਾਰ ਦੀ ਤਿਆਰੀ, ਟਕਰਾਅ ਕਾਰਨ ਵਿਗੜਦੀ ਵਿਸ਼ਵ ਸਥਿਤੀ ਅਤੇ ਇਸ ਮੁੱਦੇ ‘ਤੇ ਭਾਰਤ ਦੇ ਰੁਖ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੱਧ ਪੂਰਬ ਵਿੱਚ ਯੁੱਧ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਇਹ ਪੈਟਰੋਲ, ਡੀਜ਼ਲ ਅਤੇ ਗੈਸ ਦੀ ਸਪਲਾਈ ਨੂੰ ਪ੍ਰਭਾਵਤ ਕਰ ਰਿਹਾ ਹੈ। ਅਸੀਂ ਯੁੱਧ ਤੋਂ ਪ੍ਰਭਾਵਿਤ ਸਾਰੇ ਦੇਸ਼ਾਂ ਦੇ ਨਾਲ-ਨਾਲ ਈਰਾਨ, ਇਜ਼ਰਾਈਲ ਅਤੇ ਅਮਰੀਕਾ ਦੇ ਸੰਪਰਕ ਵਿੱਚ ਹਾਂ।
ਸਾਡਾ ਉਦੇਸ਼ ਗੱਲਬਾਤ ਅਤੇ ਕੂਟਨੀਤੀ ਰਾਹੀਂ ਖੇਤਰ ਵਿੱਚ ਸ਼ਾਂਤੀ ਬਹਾਲ ਕਰਨਾ ਹੈ।ਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਅਮਰੀਕਾ ਦੇ ਸੰਪਰਕ ਵਿੱਚ ਵੀ ਹਾਂ। ਅਸੀਂ ਪੱਛਮੀ ਏਸ਼ੀਆ ਦੇ ਰਾਜਾਂ ਦੇ ਮੁਖੀਆਂ ਨਾਲ ਦੋ ਦੌਰ ਦੀ ਗੱਲਬਾਤ ਕੀਤੀ ਹੈ। ਹੋਰਮੁਜ਼ ਜਲਡਮਰੂ ਵਿੱਚੋਂ ਜਹਾਜ਼ਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਹੋਰਮੁਜ਼ ਜਲਡਮਰੂ ਦੁਨੀਆ ਦੇ ਸਭ ਤੋਂ ਵੱਡੇ ਰਸਤਿਆਂ ਵਿੱਚੋਂ ਇੱਕ ਹੈ। ਅਸੀਂ ਭਾਰਤ ਨੂੰ ਤੇਲ, ਗੈਸ ਅਤੇ ਖਾਦਾਂ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਣ ਲਈ ਯਤਨਸ਼ੀਲ ਹਾਂ। ਦੁਨੀਆ ਭਰ ਦੇ ਬਹੁਤ ਸਾਰੇ ਜਹਾਜ਼ ਹੋਰਮੁਜ਼ ਜਲਡਮਰੂ ਵਿੱਚ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਰਤੀ ਚਾਲਕ ਦਲ ਦੇ ਮੈਂਬਰ ਹਨ। ਇਹ ਭਾਰਤ ਲਈ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ। ਅਜਿਹੀ ਮੁਸ਼ਕਲ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਭਾਰਤੀ ਸੰਸਦ ਦਾ ਇਹ ਉਪਰਲਾ ਸਦਨ ਦੁਨੀਆ ਭਰ ਵਿੱਚ ਸ਼ਾਂਤੀ ਅਤੇ ਗੱਲਬਾਤ ਲਈ ਇੱਕ ਸੰਯੁਕਤ ਆਵਾਜ਼ ਉਠਾਏ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਯੁੱਧ ਸ਼ੁਰੂ ਹੋਏ ਤਿੰਨ ਹਫ਼ਤਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਯੁੱਧ ਨੇ ਦੁਨੀਆ ਭਰ ਵਿੱਚ ਇੱਕ ਗੰਭੀਰ ਊਰਜਾ ਸੰਕਟ ਪੈਦਾ ਕਰ ਦਿੱਤਾ ਹੈ। ਇਹ ਸਥਿਤੀ ਭਾਰਤ ਲਈ ਵੀ ਚਿੰਤਾਜਨਕ ਹੈ। ਯੁੱਧ ਨੇ ਸਾਡੇ ਵਪਾਰਕ ਮਾਰਗਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਪੈਟਰੋਲ, ਡੀਜ਼ਲ, ਗੈਸ ਅਤੇ ਖਾਦਾਂ ਦੀ ਨਿਯਮਤ ਸਪਲਾਈ ਵਿੱਚ ਵਿਘਨ ਪਿਆ ਹੈ। ਲਗਭਗ 10 ਮਿਲੀਅਨ ਭਾਰਤੀ ਖਾੜੀ ਦੇਸ਼ਾਂ ਵਿੱਚ ਰਹਿੰਦੇ ਹਨ ਅਤੇ ਕੰਮ ਕਰਦੇ ਹਨ। ਉਨ੍ਹਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਦੀ ਸੁਰੱਖਿਆ ਵੀ ਭਾਰਤ ਲਈ ਇੱਕ ਵੱਡੀ ਚਿੰਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਰਾਜ ਸਭਾ ਦੇ ਮੈਂਬਰਾਂ ਅਤੇ ਦੇਸ਼ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸਾਡੇ ਦੇਸ਼ ਵਿੱਚ ਕੱਚੇ ਤੇਲ ਦਾ ਢੁਕਵਾਂ ਭੰਡਾਰ ਹੈ ਅਤੇ ਨਿਰੰਤਰ ਸਪਲਾਈ ਲਈ ਪ੍ਰਬੰਧ ਹਨ। ਸਾਡੀ ਸਰਕਾਰ ਬਾਲਣ ਦੇ ਕਿਸੇ ਇੱਕ ਸਰੋਤ ‘ਤੇ ਜ਼ਿਆਦਾ ਨਿਰਭਰਤਾ ਤੋਂ ਬਚਣ ਲਈ ਯਤਨਸ਼ੀਲ ਹੈ। ਸਰਕਾਰ ਐਲਪੀਜੀ ਤੋਂ ਇਲਾਵਾ ਘਰੇਲੂ ਗੈਸ ਸਪਲਾਈ ਵਿੱਚ ਪੀਐਨਜੀ ਦੀ ਵਰਤੋਂ ‘ਤੇ ਜ਼ੋਰ ਦੇ ਰਹੀ ਹੈ। ਮੈਂ ਰਾਜ ਸਰਕਾਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਵੀ ਅਪੀਲ ਕਰਨਾ ਚਾਹੁੰਦਾ ਹਾਂ। ਸੰਕਟ ਦੇ ਸਮੇਂ ਉਹ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਯੋਜਨਾਵਾਂ ਦੇ ਲਾਭ ਉਨ੍ਹਾਂ ਤੱਕ ਪਹੁੰਚਣੇ ਚਾਹੀਦੇ ਹਨ।”
ਜੇਕਰ ਭਗਤ ਸਿੰਘ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ ਦਾ ਨਕਸ਼ਾ ਕੁਝ ਹੋਰ ਹੁੰਦਾ : ਭਗਵੰਤ ਸਿੰਘ ਮਾਨ
written by Live 24 Punjabi
- ਆਜ਼ਾਦੀ ਦੇ ਏਨੇ ਸਾਲਾਂ ਬਾਅਦ ਵੀ ਅਸੀਂ ਪੁਰਾਣੇ ਸਿਸਟਮ ਦੇ ਗੁਲਾਮ ਹਾਂ, ਕੀ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਏਸੇ ਕਰਕੇ ਸ਼ਹੀਦ ਹੋਏ ਸਨ?
- ਚਾਰ ਸਾਲਾਂ ਵਿੱਚ ਸਾਰੇ ਵਾਅਦੇ ਪੂਰੇ ਹੋਣ ਨਾਲ ਵਿਰੋਧੀ ਬੁਖਲਾਏ, ਉਨ੍ਹਾਂ ਕੋਲ ਚੋਣਾਂ ਮੌਕੇ ਲੋਕਾਂ ਕੋਲ ਜਾਣ ਦਾ ਕੋਈ ਮੁੱਦਾ ਨਹੀਂ ਬਚਿਆ
ਧੂਰੀ, 17 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੁੰਦੇ ਤਾਂ ਅੱਜ ਦੇਸ਼ ਦਾ ਨਕਸ਼ਾ ਬਿਲਕੁਲ ਵੱਖਰਾ ਹੁੰਦਾ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਦਹਾਕਿਆਂ ਬਾਅਦ ਵੀ ਦੇਸ਼ ਵੇਲਾ ਵਿਹਾਅ ਚੁੱਕੇ ਸਿਸਟਮ ਦੇ ਜਾਲ ਵਿੱਚ ਕਿਉਂ ਉਲਝਿਆ ਹੋਇਆ ਹੈ ਜਦਕਿ ਇਸੇ ਸਿਸਟਮ ਤੋਂ ਨਿਜਾਤ ਪਾਉਣ ਲਈ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਇਨਕਲਾਬੀਆਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਸਾਲ 2027 ਵਿੱਚ ਵੀ ਆਮ ਆਦਮੀ ਪਾਰਟੀ ਹੀ ਸੱਤਾ ਵਿੱਚ ਆਵੇਗੀ ਕਿਉਂਕਿ ਚਾਰ ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਵਿਰੋਧੀਆਂ ਕੋਲ ਲੋਕਾਂ ਅੱਗੇ ਜਾਣ ਲਈ ਕੋਈ ਮੁੱਦਾ ਨਹੀਂ ਬਚਿਆ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਾਰੋ-ਵਾਰੀ ਪੰਜਾਬ ਨੂੰ ਲੁੱਟਣ ਤੋਂ ਬਾਅਦ ਹੁਣ ਫੇਰ ਸੱਤਾ ਵਿੱਚ ਆਉਣ ਲਈ ਆਪਸ ਵਿੱਚ ਕਾਟੋ-ਕਲੇਸ਼ ਕਰ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਦੌਰਾਨ ਸ਼ਹੀਦ ਹੋਏ 750 ਕਿਸਾਨਾਂ ਨੂੰ ਪੰਜਾਬ ਅਜੇ ਭੁੱਲਿਆ ਨਹੀਂ ਹੈ।
ਅੱਜ ਨਵੇਂ ਬਣੇ ਸਬ-ਡਿਵੀਜ਼ਨਲ ਹਸਪਤਾਲ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਲੋਕ-ਪੱਖੀ ਫੈਸਲਿਆਂ ਕਾਰਨ ‘ਆਪ’ ਸੂਬੇ ਵਿੱਚ ਦੁਬਾਰਾ ਸਰਕਾਰ ਬਣਾਏਗੀ।” ਉਨ੍ਹਾਂ ਅੱਗੇ ਕਿਹਾ, “ਪੰਜਾਬ ਦੇ ਲੋਕ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ‘ਆਪ’ ਸਰਕਾਰ ਬਣਾਉਣ ਲਈ ਉਤਾਵਲੇ ਹਨ। ਸਾਲ 2022 ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਤੋਂ ਸੱਤਾ ਸੰਭਾਲਣ ਤੋਂ ਬਾਅਦ ਸਾਡੀ ਸਰਕਾਰ ਨੇ ਕਈ ਲੋਕ-ਪੱਖੀ ਫੈਸਲੇ ਲਏ। ਅਸੀਂ ਚਾਰ ਸਾਲਾਂ ਵਿੱਚ ਆਪਣੇ ਸਾਰੇ ਵਾਅਦੇ ਪਹਿਲਾਂ ਹੀ ਪੂਰੇ ਕਰ ਲਏ ਹਨ ਅਤੇ ਆਉਣ ਵਾਲੇ ਇੱਕ ਸਾਲ ਵਿੱਚ ਅਸੀਂ ਸੂਬੇ ਨੂੰ ਨਵੇਂ ਸਿਖਰ ‘ਤੇ ਲੈ ਜਾਵਾਂਗੇ।”

ਸ਼ਾਸਨ ਵਿਵਸਥਾ ਵਿੱਚ ਨਵੀਆਂ ਪਿਰਤਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਚਾਰ ਸਾਲਾਂ ਵਿੱਚ ਸਾਰੇ ਵਾਅਦੇ ਪੂਰੇ ਕਰਕੇ ਰਾਜਨੀਤੀ ਵਿੱਚ ਨਵੀਂ ਕਵਾਇਦ ਸ਼ੁਰੂ ਕੀਤੀ ਹੈ, ਜਦੋਂ ਕਿ ਦੂਜੀਆਂ ਪਾਰਟੀਆਂ ਪੰਜ ਸਾਲਾਂ ਵਿੱਚ ਅਜਿਹਾ ਕਰਨ ਦੇ ਕਾਬਲ ਨਹੀਂ ਹਨ। ਪਹਿਲੇ ਦਿਨ ਤੋਂ ਹੀ ਸਾਡੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਘਟੀਆ ਸਿਸਟਮ ਨੂੰ ਸੁਧਾਰ ਰਹੀ ਹੈ ਅਤੇ ਅਸੀਂ ਆਮ ਆਦਮੀ ਦੀ ਭਲਾਈ ਲਈ ਦਲੇਰਾਨਾ ਫੈਸਲੇ ਲੈਣ ਤੋਂ ਝਿਜਕਦੇ ਨਹੀਂ ਹਾਂ।” ਉਨ੍ਹਾਂ ਅੱਗੇ ਕਿਹਾ, “ਹੁਣ ਫਿਰ ਕਾਂਗਰਸ ਅਤੇ ਬਾਦਲ ਸੂਬੇ ਨੂੰ ਲੁੱਟਣ ਦਾ ਇੱਕ ਹੋਰ ਮੌਕਾ ਲੱਭ ਰਹੇ ਹਨ ਜਦੋਂ ਕਿ ਸੂਬੇ ਨੇ ਪਹਿਲਾਂ ਹੀ ਇਨ੍ਹਾਂ ਦੀ ਸੱਤਾ ਦੌਰਾਨ ਵਿੱਚ ਬਹੁਤ ਕੁਝ ਝੱਲਿਆ ਹੈ।”
ਲੋਕਾਂ ਦੀਆਂ ਭਾਵਨਾਵਾਂ ਦਾ ਜ਼ਿਕਰ ਹੋਏ ਉਨ੍ਹਾਂ ਕਿਹਾ, “ਸੂਬੇ ਦੇ ਸੂਝਵਾਨ ਲੋਕ ਇਨ੍ਹਾਂ ਨੂੰ ਕਦੇ ਵੀ ਇੱਕ ਹੋਰ ਮੌਕਾ ਨਹੀਂ ਦੇਣਗੇ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਨੂੰ ਸਿਆਸੀ ਗੁਮਨਾਮੀ ਵਿੱਚ ਭੇਜ ਦਿੱਤਾ ਜਾਵੇਗਾ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ, “ਜਿਨ੍ਹਾਂ ਆਗੂਆਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦਿੱਤੀ ਸੀ, ਉਨ੍ਹਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਗਿਆ। ਇਨ੍ਹਾਂ ਆਗੂਆਂ ਨੇ ਨਾ ਸਿਰਫ਼ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਦੀ ਪੁਸ਼ਤਪਨਾਹੀ ਕੀਤੀ, ਸਗੋਂ ਆਪਣੀਆਂ ਸਰਕਾਰੀ ਗੱਡੀਆਂ ਵਿੱਚ ਨਸ਼ੇ ਵੇਚੇ ਤੇ ਸਪਲਾਈ ਵੀ ਕੀਤੇ। ਪਹਿਲਾਂ ਕਿਸੇ ਨੇ ਵੀ ਇਨ੍ਹਾਂ ਰਸੂਖਵਾਨ ਆਗੂਆਂ ਨੂੰ ਹੱਥ ਪਾਉਣ ਦੀ ਹਿੰਮਤ ਨਹੀਂ ਕੀਤੀ ਸੀ, ਪਰ ਸਾਡੀ ਸਰਕਾਰ ਨੇ ਅਜਿਹਾ ਕੀਤਾ ਹੈ ਅਤੇ ਹੁਣ ਉਹ ਆਪਣੇ ਪਾਪਾਂ ਦੀ ਕੀਮਤ ਚੁਕਾ ਰਹੇ ਹਨ।”
ਇਨ੍ਹਾਂ ਲੀਡਰਾਂ ਦੀ ਆਪਸੀ ਮਿਲੀਭੁਗਤ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਸਿਆਸੀ ਪਾਰਟੀਆਂ ਵਿਚਕਾਰ ਨਾਪਾਕ ਗਠਜੋੜ ਬਣਿਆ ਹੋਇਆ ਸੀ ਕਿਉਂਕਿ ਉਹ ਸੂਬੇ ਦਾ ਖਜ਼ਾਨਾ ਲੁੱਟਣ ਲਈ ਇਕ-ਦੂਜੇ ਨਾਲ ਹੱਥ ਮਿਲਾ ਲੈਂਦੇ ਸਨ। ਜਦੋਂ ਸੱਤਾ ਵਿੱਚ ਸਨ ਤਾਂ ਇਹ ਪਾਰਟੀਆਂ ਇਕ-ਦੂਜੇ ਦੇ ਗੁਨਾਹਾਂ ਨੂੰ ਲੁਕਾਉਣ ਲਈ ਜਾਣਬੁੱਝ ਕੇ ਅੱਖਾਂ ਫੇਰ ਲੈਂਦੀਆਂ ਸਨ ਅਤੇ ਬਚਾਅ ਕਰ ਲੈਂਦੀਆਂ ਹਨ। ਹਾਲਾਂਕਿ, ‘ਆਪ’ ਸਰਕਾਰ ਨੇ ਇਹ ਯਕੀਨੀ ਬਣਾਇਆ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ।”
ਵਿਰੋਧੀ ਆਗੂਆਂ ‘ਤੇ ਨਿਸ਼ਾਨਾ ਸਾਧਦੇ ਹੋਏ, ਉਨ੍ਹਾਂ ਕਿਹਾ, “ਅੱਜ ਵੀ ਉਹ ਇਕਮਿਕ ਹਨ। ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਹੋਰ ਲੀਡਰ ਮੈਨੂੰ ਨਿਸ਼ਾਨਾ ਬਣਾਉਣ ਵਾਲੀ ਜੁੰਡਲੀ ਵਿੱਚ ਸ਼ਾਮਲ ਹਨ। ਪਹਿਲਾਂ ਇਹ ਆਗੂ ਮੈਨੂੰ ਮਨੋਰੰਜਨ ਕਰਨ ਵਾਲਾ ਦੱਸ ਕੇ ਮੇਰਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਉਹ ਡਰ ਦੇ ਮਾਰੇ ਦਿਨ-ਰਾਤ ਮੇਰਾ ਨਾਮ ਜਪਦੇ ਹਨ।” ਉਨ੍ਹਾਂ ਅੱਗੇ ਕਿਹਾ, “2017 ਵਿੱਚ, ਜਦੋਂ ‘ਆਪ’ ਨੂੰ ਕਈ ਸੀਟਾਂ ਮਿਲੀਆਂ ਅਤੇ ਉਹ ਵਿਰੋਧੀ ਧਿਰ ਬਣ ਗਈ, ਉਨ੍ਹਾਂ ਨੇ ਕਿਹਾ ਕਿ ਕੁਝ ਨਹੀਂ ਹੋਣ ਵਾਲਾ। ਸਾਲ 2022 ਵਿੱਚ ਉਨ੍ਹਾਂ ਕਿਹਾ ਕਿ ਕੁਝ ਨਹੀਂ ਹੋਵੇਗਾ, ਪਰ ਸਾਡੀ ਸਰਕਾਰ ਨੇ ਲੋਕਾਂ ਦੇ ਹਿੱਤ ਵਿੱਚ ਕਈ ਪਹਿਲਕਦਮੀਆਂ ਕੀਤੀਆਂ। ਹੁਣ ਫਿਰ ਉਹ ਕਹਿੰਦੇ ਹਨ ਕਿ ਸਾਲ 2027 ਵਿੱਚ ਕੁਝ ਨਹੀਂ ਹੋਵੇਗਾ, ਪਰ ‘ਆਪ’ ਭਾਰੀ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਏਗੀ।”
ਵਿਰੋਧੀ ਧਿਰ ਦੀ ਨਖਿੱਧ ਕਾਰਗੁਜ਼ਾਰੀ ‘ਤੇ ਵਰ੍ਹਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੂਰੀ ਵਿਰੋਧੀ ਧਿਰ ਨੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਲੋਕਾਂ ਦਾ ਇੱਕ ਵੀ ਮੁੱਦਾ ਨਹੀਂ ਚੁੱਕਿਆ। ਇਸ ਤੋਂ ਪਤਾ ਲਗਦਾ ਹੈ ਕਿ ਉਹ ਸਿਰਫ ਆਪਣੇ ਅਹੁਦਿਆਂ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਉਹ ਸਿਰਫ ਸੱਤਾ ਦੇ ਭੁੱਖੇ ਹਨ।” ਉਨ੍ਹਾਂ ਅੱਗੇ ਕਿਹਾ, “ਸੱਤਾ ਪ੍ਰਾਪਤ ਕਰਨ ਲਈ ਤਰਲੋਮੱਛੀ ਹੋਇਆ ਅਕਾਲੀ ਦਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ ‘ਤੇ ਮੇਰੇ ਬਾਰੇ ਏ.ਆਈ. ਰਾਹੀਂ ਤਿਆਰ ਕੀਤੇ ਵੀਡੀਓ ਪੋਸਟ ਕਰ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਮੇਰੇ ਵਿਰੁੱਧ ਕਿਸੇ ਵੀ ਮੁੱਦੇ ਦੀ ਘਾਟ ਵਿੱਚ ਉਹ ਹੈਰਾਨ-ਪ੍ਰੇਸ਼ਾਨ ਹਨ ਅਤੇ ਨਿਰਾਸ਼ ਹੋ ਕੇ ਸੱਤਾ ਦੀ ਖਾਤਰ ਅੱਕੀ ਪਲਾਹੀ ਹੱਥ ਮਾਰ ਰਹੇ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਰਵਾਇਤੀ ਰਾਜਨੀਤਿਕ ਪਾਰਟੀਆਂ ਮੇਰੇ ਨਾਲ ਸਾੜਾ ਕਰਦੀਆਂ ਹਨ ਕਿਉਂਕਿ ਉਹ ਇਹ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਸਧਾਰਨ ਘਰ ਦਾ ਪੁੱਤਰ ਸੂਬੇ ਦੀ ਸੱਤਾ ਚੰਗੇ ਢੰਗ ਨਾਲ ਕਿਉਂ ਚਲਾ ਰਿਹਾ ਹੈ। ਇਨ੍ਹਾਂ ਪਾਰਟੀਆਂ ਨੇ ਆਪਣੇ ਲੋਕ ਵਿਰੋਧੀ ਤੇ ਪੰਜਾਬ ਵਿਰੋਧੀ ਰੁਖ਼ ਕਾਰਨ ਵਿਸ਼ਵਾਸ ਗੁਆ ਲਿਆ ਜਿਸ ਕਰਕੇ ਉਨ੍ਹਾਂ ਨੂੰ 2022 ਵਿੱਚ ਸੱਤਾ ਤੋਂ ਉਖੇੜ ਕੇ ਘਰ ਬਿਠਾ ਦਿੱਤਾ ਗਿਆ।”

ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਘਟੀਆ ਚਾਲਾਂ ਦਾ ਸਹਾਰਾ ਲੈ ਰਹੀਆਂ ਹਨ। ਮੁੱਖ ਮੰਤਰੀ ਨੇ ਤਨਜ਼ ਕੱਸਦਿਆਂ ਕਿਹਾ, “ਪਹਿਲਾਂ ਇਨ੍ਹਾਂ ਲੀਡਰਾਂ ਦਾ ਸਵਾਗਤ ਹਾਰਾਂ ਨਾਲ ਕੀਤਾ ਜਾਂਦਾ ਸੀ ਪਰ ਹੁਣ ਉਹ ਜਿੱਥੇ ਵੀ ਜਾਂਦੇ ਹਨ, ਲੋਕ ਉਨ੍ਹਾਂ ਨੂੰ ਹਰਾ ਕੇ ਸਵਾਗਤ ਕਰਦੇ ਹਨ। ਲੋਕਾਂ ਨੇ ਆਮ ਘਰਾਂ ਦੇ ਧੀਆਂ-ਪੁੱਤਰਾਂ ਨੂੰ ਚੁਣਿਆ ਜੋ ਆਪਣੇ ਫਰਜ਼ ਪੂਰੇ ਜੋਸ਼ ਨਾਲ ਨਿਭਾ ਰਹੇ ਹਨ, ਜਦੋਂ ਕਿ ਇਹ ਰਵਾਇਤੀ ਪਾਰਟੀਆਂ ਸੱਤਾ ਵਿੱਚ ਹੋਣ ‘ਤੇ ਬੁਰੀ ਤਰ੍ਹਾਂ ਅਸਫਲ ਰਹੀਆਂ।”
ਪਿਛਲੀ ਸਰਕਾਰ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਨ੍ਹਾਂ ਆਗੂਆਂ ਨੇ ਆਪਣੇ ਨਿੱਜੀ ਸਿਆਸੀ ਹਿੱਤਾਂ ਲਈ ਸੂਬੇ ਦੇ ਸਰੋਤਾਂ ਨੂੰ ਅੰਨ੍ਹੇਵਾਹ ਲੁੱਟਿਆ। ਜਦੋਂ ਪੰਜਾਬ ਬੇਰੁਜ਼ਗਾਰੀ, ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਅਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰ ਰਿਹਾ ਸੀ, ਇਹ ਆਗੂ ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾਉਣ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਨੇ ਲੋਕਾਂ ਅਤੇ ਸੂਬੇ ਦੀ ਕੀਮਤ ‘ਤੇ ਮਹਿਲ ਅਤੇ ਵਪਾਰਕ ਸਾਮਰਾਜ ਉਸਾਰੇ।” ਉਨ੍ਹਾਂ ਅੱਗੇ ਕਿਹਾ, “ਇਨ੍ਹਾਂ ਨੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਲੀਹਾਂ ਤੋਂ ਉਤਾਰ ਕੇ ਪੰਜਾਬ ਅਤੇ ਇਸ ਦੀਆਂ ਨੌਜਵਾਨ ਪੀੜ੍ਹੀਆਂ ਲਈ ਕੰਡੇ ਬੀਜੇ ਹਨ। ਉਨ੍ਹਾਂ ਦੇ ਹੱਥ ਇਸ ਅਪਰਾਧ ਵਿੱਚ ਰੰਗੇ ਹੋਏ ਹਨ ਅਤੇ ਇਤਿਹਾਸ ਉਨ੍ਹਾਂ ਨੂੰ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਲਈ ਕਦੇ ਮੁਆਫ਼ ਨਹੀਂ ਕਰੇਗਾ।”
ਉਨ੍ਹਾਂ ਅੱਗੇ ਕਿਹਾ, “ਇਹ ਆਗੂ ਬੌਖਲਾ ਚੁੱਕੇ ਹਨ ਕਿਉਂਕਿ ਅਸੀਂ ਲੋਕਾਂ ਸਾਹਮਣੇ ਉਨ੍ਹਾਂ ਦੇ ਘਟੀਆ ਕਿਰਦਾਰ ਨੂੰ ਨੰਗਾ ਕਰ ਦਿੱਤਾ ਹੈ ਅਤੇ ਇਹ ਉਨ੍ਹਾਂ ਦੀ ਸੱਤਾ ਲਈ ਖ਼ਤਰਾ ਬਣ ਗਿਆ ਹੈ। ਉਹ ਇਹ ਹਜ਼ਮ ਨਹੀਂ ਕਰ ਸਕਦੇ ਕਿ ਆਮ ਲੋਕਾਂ ਨੂੰ ਹੁਣ ਅਹੁਦੇ ਮਿਲ ਰਹੇ ਹਨ।” ਬਾਦਲਾਂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਉਨ੍ਹਾਂ ਨੇ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਭਰਮਾ ਕੇ ਕਾਰੋਬਾਰ ਬਰਬਾਦ ਕਰ ਦਿੱਤੇ। ਕਿਹਾ ਜਾਂਦਾ ਹੈ ਕਿ ਜੇ ਤੁਸੀਂ ਦਰੱਖਤ ‘ਤੇ ‘ਬਾਦਲ’ ਲਿਖੋਗੇ ਤਾਂ ਉਹ ਦਰਖੱਤ ਸੁੱਕ ਜਾਵੇਗਾ।”
ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਹੋਇਆ ਸੀ ਅਤੇ ਉਹ 23 ਮਾਰਚ 1931 ਨੂੰ ਸਿਰਫ਼ ਸਾਢੇ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਅਤੇ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਭਜਾਉਣ ਲਈ ਜੰਗ ਲੜੀ। ਉਨ੍ਹਾਂ ਦਾ ਤਰੀਕਾ ਵੱਖਰਾ ਸੀ ਕਿਉਂਕਿ ਉਹ ਜਵਾਨ ਅਤੇ ਗਰਮਜੋਸ਼ੀ ਵਾਲੇ ਸਨ ਜਦੋਂ ਕਿ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਰਗੇ ਹੋਰਨਾਂ ਦੇ ਆਪਣੇ ਤਰੀਕੇ ਸਨ। ਪਰ ਬਾਅਦ ਵਿੱਚ, ਅਸੀਂ ਉਨ੍ਹਾਂ ਦੀ ਵਿਰਾਸਤ ਨੂੰ ਸਾਲ ਵਿੱਚ ਇੱਕ ਵਾਰ 23 ਮਾਰਚ ਨੂੰ ਸਿਰਫ਼ ਫੁੱਲ ਚੜ੍ਹਾਉਣ ਤੱਕ ਸੀਮਿਤ ਕਰ ਦਿੱਤਾ।”
ਉਨ੍ਹਾਂ ਅੱਗੇ ਕਿਹਾ, “ਜੇ ਭਗਤ ਸਿੰਘ ਜਿਉਂਦੇ ਹੁੰਦੇ ਜਾਂ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਤਾਂ ਦੇਸ਼ ਦੀ ਦਿੱਖ ਪੂਰੀ ਤਰ੍ਹਾਂ ਵੱਖਰੀ ਹੁੰਦੀ। ਉਨ੍ਹਾਂ ਨੇ ਬਹੁਤ ਕੁਝ ਲਿਖਿਆ ਸੀ। ਉਨ੍ਹਾਂ ਦੇ ਜੇਲ੍ਹ ਦੇ ਪੱਤਰ ਅਤੇ ਲਿਖਤਾਂ ਇੱਕ ਮੈਨੀਫੈਸਟੋ ਵਾਂਗ ਸਨ। ਉਨ੍ਹਾਂ ਕਿਹਾ ਸੀ ਕਿ ਉਹ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਸਨ ਕਿ ਆਜ਼ਾਦੀ ਆਵੇਗੀ ਜਾਂ ਨਹੀਂ ਕਿਉਂਕਿ ਉਹ ਜਾਣਦੇ ਸਨ ਕਿ ਆਜ਼ਾਦੀ ਜ਼ਰੂਰ ਆਵੇਗੀ ਪਰ ਉਹ ਇਸ ਗੱਲ ਦੀ ਚਿੰਤਾ ਕਰਦੇ ਸਨ ਕਿ ਆਜ਼ਾਦੀ ਤੋਂ ਬਾਅਦ ਦੇਸ਼ ‘ਤੇ ਰਾਜ ਕੌਣ ਕਰੇਗਾ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਉਨ੍ਹਾਂ ਦੀ ਸ਼ਹਾਦਤ ਤੋਂ ਸੋਲਾਂ ਸਾਲ ਬਾਅਦ, ਦੇਸ਼ ਆਜ਼ਾਦ ਹੋਇਆ। 1952 ਤੱਕ ਜਦੋਂ ਪਹਿਲੀਆਂ ਚੋਣਾਂ ਹੋਈਆਂ ਭਗਤ ਸਿੰਘ ਦੀ ਉਮਰ ਲਗਭਗ 45 ਸਾਲ ਸੀ। ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਸੀ। ਜੇਕਰ ਭਗਤ ਸਿੰਘ ਨੇ ਭਾਰਤ ਦੀ ਅਗਵਾਈ ਕੀਤੀ ਹੁੰਦੀ ਤਾਂ ਦੇਸ਼ ਦਾ ਪੂਰਾ ਨਕਸ਼ਾ ਅਤੇ ਕਿਸਮਤ ਵੱਖਰੀ ਹੁੰਦੀ।”
ਉਨ੍ਹਾਂ ਅੱਗੇ ਕਿਹਾ, “ਉਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਆਜ਼ਾਦੀ ਤੋਂ ਬਾਅਦ ਸੱਤਾ ਗਲਤ ਹੱਥਾਂ ਵਿੱਚ ਨਹੀਂ ਜਾਣੀ ਚਾਹੀਦੀ। ਬਦਕਿਸਮਤੀ ਨਾਲ, ਉਹੀ ਹੋਇਆ। 80 ਸਾਲਾਂ ਬਾਅਦ ਵੀ, ਅਸੀਂ ਅਜੇ ਵੀ ਉਸੇ ਪੁਰਾਣੇ ਸਿਸਟਮ, ਉਸੇ ਪਟਵਾਰੀ-ਤਹਿਸੀਲ ਢਾਂਚੇ ਵਿੱਚ ਫਸੇ ਹੋਏ ਹਾਂ ਅਤੇ ਲੋਕ ਅਜੇ ਵੀ ਨੌਕਰੀਆਂ ਅਤੇ ਸੇਵਾਵਾਂ ਵਰਗੀਆਂ ਬੁਨਿਆਦੀ ਜ਼ਰੂਰਤਾਂ ਲਈ ਸੰਘਰਸ਼ ਕਰ ਰਹੇ ਹਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜਿਵੇਂ ਮਹਾਤਮਾ ਗਾਂਧੀ ਨੂੰ ਬਾਪੂ ਕਿਹਾ ਜਾਂਦਾ ਹੈ, ਜਵਾਹਰ ਲਾਲ ਨਹਿਰੂ ਨੂੰ ਚਾਚਾ ਅਤੇ ਚੌਧਰੀ ਦੇਵੀ ਲਾਲ ਨੂੰ ਤਾਊ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਲੋਕਾਂ ਦਾ ਪੁੱਤਰ ਅਤੇ ਭਰਾ ਸਮਝਦਾ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ। ਕਾਂਗਰਸ ਨੇ ਆਪਣੇ ਮੁਫ਼ਾਦਾਂ ਲਈ ਸੌੜੀ ਰਾਜਨੀਤੀ ਕੀਤੀ ਜਦਕਿ ਹੋਰਨਾਂ ਨੇ ਵੋਟਾਂ ਮੰਗਣ ਲਈ ਧਰਮ ਦਾ ਸਹਾਰਾ ਲਿਆ ਅਤੇ ਉਨ੍ਹਾਂ ’ਤੇ ਭਰੋਸਾ ਕਰਕੇ ਨੁਕਸਾਨ ਆਮ ਲੋਕਾਂ ਨੂੰ ਝੱਲਣਾ ਪਿਆ।
ਨਸ਼ਿਆਂ ਬਾਰੇ ਉਨ੍ਹਾਂ ਕਿਹਾ, “ਇਨ੍ਹਾਂ ਪਾਰਟੀਆਂ ਨੇ ਨੌਜਵਾਨਾਂ ਦੀਆਂ ਨਸਾਂ ਵਿੱਚ ਨਸ਼ੇ ਭਰ ਕੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਤਬਾਹ ਕਰ ਦਿੱਤਾ। ਪੰਜਾਬ ਦੀ ਨੌਜਵਾਨੀ ਦਾ ਘਾਣ ਕਰਨ ਵਾਲੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਲਈ ਖੋਖਲੇ ਦਾਅਵੇ ਕਰ ਰਹੇ ਹਨ,ਪਰ ਪੰਜਾਬੀ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ” ਉਨ੍ਹਾਂ ਅੱਗੇ ਕਿਹਾ ਕਿ ਇਹ ਪੈਸਾ ਨਹੀਂ ਸਗੋਂ ਸਾਡੇ ਕੀਤੇ ਕੰਮ ਬੋਲ ਰਹੇ ਹਨ, ਜਿੰਨ੍ਹਾਂ ਸਦਕਾ ਅਸੀਂ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ ।
‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਪ ਸਰਕਾਰ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਜਨਰਲ ਵਰਗ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਅਤੇ ਅਨੁਸੂਚਿਤ ਜਾਤੀ ਸ਼੍ਰੇਣੀ ਦੀਆਂ ਔਰਤਾਂ ਨੂੰ 1500 ਰੁਪਏ ਦਿੱਤੇ ਜਾਣਗੇ। ਇਹ ਮਾਵਾਂ ਅਤੇ ਧੀਆਂ ਪ੍ਰਤੀ ਸਾਡੇ ਸੁਹਿਰਦ ਸਤਿਕਾਰ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਆਈ ਮੁਸਕਰਾਹਟ ਨੇ ਮੈਨੂੰ ਬਹੁਤ ਸਕੂਨ ਦਿੱਤਾ ਹੈ।”
ਰੋਜ਼ਗਾਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “ਅਸੀਂ ਨੌਜਵਾਨਾਂ ਦੇ ਹੱਥਾਂ ਵਿੱਚ ਟਿਫਿਨ ਦੇਣਾ ਚਾਹੁੰਦੇ ਹਾਂ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਸੰਵਾਰ ਸਕਣ। ਮਸ਼ਹੂਰ ਕਥਨ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਇਸ ਲਈ ਅਸੀਂ ਵੱਧ ਤੋਂ ਵੱਧ ਰੁਜ਼ਗਾਰ ਯਕੀਨੀ ਬਣਾ ਰਹੇ ਹਾਂ। ਹੁਣ ਤੱਕ 65000 ਤੋਂ ਵੱਧ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।”
ਬੁਨਿਆਦੀ ਢਾਂਚੇ ਅਤੇ ਖੇਤੀਬਾੜੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਬਿਜਲੀ ਦਰਾਂ ਘਟਾ ਦਿੱਤੀਆਂ ਗਈਆਂ ਹਨ। ਨਹਿਰੀ ਪਾਣੀ ਦੀ ਵਰਤੋਂ 21 ਫੀਸਦੀ ਤੋਂ ਵੱਧ ਕੇ 68 ਫੀਸਦੀ ਹੋ ਗਈ ਹੈ ਅਤੇ ਝੋਨੇ ਦੇ ਅਗਲੇ ਸੀਜ਼ਨ ਤੱਕ 85 ਫੀਸਦੀ ਤੱਕ ਪਹੁੰਚ ਜਾਵੇਗੀ। 6900 ਕਿਲੋਮੀਟਰ ਤੱਕ ਫੈਲੇ ਲਗਭਗ 18,349 ਖਾਲਿਆਂ ਨੂੰ ਮੁੜ ਬਹਾਲ ਕੀਤਾ ਗਿਆ ਹੈ ਅਤੇ ਨਹਿਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 6500 ਕਰੋੜ ਰੁਪਏ ਖਰਚ ਕੀਤੇ ਗਏ ਹਨ।”
ਉਨ੍ਹਾਂ ਅੱਗੇ ਕਿਹਾ, “ਪਹਿਲੀ ਵਾਰ 1365 ਪਿੰਡਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ। 16209 ਕਰੋੜ ਰੁਪਏ ਦੀ ਲਾਗਤ ਨਾਲ 49000 ਕਿਲੋਮੀਟਰ ਤੋਂ ਵੱਧ ਪੇਂਡੂ ਸੜਕਾਂ ’ਤੇ ਕੰਮ ਚੱਲ ਰਿਹਾ ਹੈ।”
ਸਿੱਖਿਆ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਆਧੁਨਿਕ ਬੁਨਿਆਦੀ ਢਾਂਚੇ, ਸਮਾਰਟ ਕਲਾਸਰੂਮਾਂ ਅਤੇ ਲੈਬਾਂ ਨਾਲ ਉੱਤਮ ਸਕੂਲ ਸਥਾਪਿਤ ਕੀਤੇ ਗਏ ਹਨ। ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ। ਪੰਜਾਬ ਨੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਕੇਰਲਾ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਪੜ੍ਹੇ ਬਹੁਤ ਵਿਦਿਆਰਥੀ ਜੇਈਈ, ਨੀਟ, ਸੀਐਲਏਟੀ ਅਤੇ ਐਨ.ਆਈ.ਐਫ.ਟੀ. ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਕੋਚਿੰਗ ਪ੍ਰਾਪਤ ਕਰ ਰਹੇ ਹਨ ਅਤੇ ਸਫ਼ਲ ਹੋ ਰਹੇ ਹਨ।
ਸਿਹਤ ਸੰਭਾਲ ਬਾਰੇ ਉਨ੍ਹਾਂ ਕਿਹਾ, “ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਾਰੇ 65 ਲੱਖ ਪਰਿਵਾਰ 10 ਲੱਖ ਰੁਪਏ ਤੱਕ ਦੇ ਨਕਦ ਰਹਿਤ ਇਲਾਜ ਲਈ ਯੋਗ ਹਨ। ਪੰਜਾਬ ਸਾਰੇ ਨਾਗਰਿਕਾਂ ਨੂੰ ਮੁਫਤ ਸਿਹਤ ਸੰਭਾਲ ਪ੍ਰਦਾਨ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਵਿੱਚ 881 ਆਮ ਆਦਮੀ ਕਲੀਨਿਕ ਰੋਜ਼ਾਨਾ ਇਲਾਜ ਪ੍ਰਦਾਨ ਕਰਦੇ ਹਨ।”
ਉਨ੍ਹਾਂ ਅੱਗੇ ਕਿਹਾ ਕਿ ਲਗਭਗ 90 ਫੀਸਦੀ ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ। ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਤੋਂ ਵੱਧ ਨਿਰਵਿਘਨ ਦਿਨ ਵੇਲੇ ਬਿਜਲੀ ਮਿਲ ਰਹੀ ਹੈ। ਟੈਰਿਫ 70 ਪੈਸੇ ਤੋਂ 1.50 ਰੁਪਏ ਪ੍ਰਤੀ ਯੂਨਿਟ ਤੱਕ ਘਟਾ ਦਿੱਤੇ ਗਏ ਹਨ ਅਤੇ ਸਰਕਾਰ ਨੇ ਇੱਕ ਨਿੱਜੀ ਥਰਮਲ ਪਲਾਂਟ ਵੀ ਖਰੀਦਿਆ ਹੈ ਅਤੇ ਜਿਸਦਾ ਨਾਮ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਹੈ।”
ਸਮਾਪਤੀ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ‘‘ਮੇਰਾ ਇੱਕੋ ਇੱਕ ਏਜੰਡਾ ਪੰਜਾਬ ਦੀ ਤਰੱਕੀ ਅਤੇ ਇਸਦੇ ਲੋਕਾਂ ਦੀ ਖੁਸ਼ਹਾਲੀ ਹੈ। ਮੈਂ ਧੂਰੀ ਦੇ ਲੋਕਾਂ ਦਾ ਰਿਣੀ ਹਾਂ ਅਤੇ ਇਸ ਖੇਤਰ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ।’’
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ ਅਤੇ ਬਰਿੰਦਰ ਗੋਇਲ ਵੀ ਮੌਜੂਦ ਸਨ।
ਟੀਮ ਇੰਡਿਆ ਤੀਸਰੀ ਵਾਰ T20 World Cup ਚੈਂਪੀਅਨ, ਫਾਇਨਲ ‘ਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਇਆ
written by Live 24 Punjabi
ਅਹਿਮਦਾਬਾਦ : ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਤੀਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਭਾਰਤੀ ਟੀਮ ਲਗਾਤਾਰ ਦੋ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣ ਗਈ ਹੈ। ਖਾਸ ਗੱਲ ਇਹ ਸੀ ਕਿ ਪਹਿਲੀ ਵਾਰ ਕਿਸੇ ਮੇਜ਼ਬਾਨ ਟੀਮ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਰਿਕਾਰਡ 255 ਦੌੜਾਂ ਬਣਾਈਆਂ।
ਟਾਸ ਹਾਰਨ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਟੀਮ ਇੰਡੀਆ ਨੇ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪਹਿਲੀ ਵਿਕਟ ਲਈ 98 ਦੌੜਾਂ ਜੋੜੀਆਂ। ਅਭਿਸ਼ੇਕ ਨੇ 21 ਗੇਂਦਾਂ ਵਿੱਚ 52 ਦੌੜਾਂ ਬਣਾਈਆਂ, ਜਿਸ ਵਿੱਚ ਛੇ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਹਾਲਾਂਕਿ, ਸੈਮਸਨ ਸੈਂਕੜਾ ਬਣਾਉਣ ਤੋਂ ਖੁੰਝ ਗਿਆ, ਉਸਨੇ 46 ਗੇਂਦਾਂ ਵਿੱਚ 89 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਚੌਕੇ ਅਤੇ ਅੱਠ ਛੱਕੇ ਸ਼ਾਮਲ ਸਨ।

ਟੀਮ ਇੰਡੀਆ ਲਈ ਈਸ਼ਾਨ ਕਿਸ਼ਨ ਨੇ ਵੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 25 ਗੇਂਦਾਂ ਵਿੱਚ 54 ਦੌੜਾਂ ਬਣਾਈਆਂ, ਜਿਸ ਵਿੱਚ ਚਾਰ ਚੌਕੇ ਅਤੇ ਚਾਰ ਛੱਕੇ ਸ਼ਾਮਲ ਸਨ। ਸੂਰਿਆਕੁਮਾਰ ਯਾਦਵ ਦਾ ਬੱਲਾ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ, ਗੋਲਡਨ ਡਕ ‘ਤੇ ਆਊਟ ਹੋ ਗਿਆ। ਤਿਲਕ ਵਰਮਾ ਨੇ 6 ਗੇਂਦਾਂ ਵਿੱਚ 8 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ ਵੀ ਆਖਰੀ ਓਵਰਾਂ ਵਿੱਚ ਤੇਜ਼ ਰਫ਼ਤਾਰ ਨਾਲ ਦੌੜਾਂ ਬਣਾਈਆਂ, ਜਿਸ ਵਿੱਚ 8 ਗੇਂਦਾਂ ਵਿੱਚ 26 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਹਾਰਦਿਕ ਨੇ ਵੀ 13 ਗੇਂਦਾਂ ਵਿੱਚ 18 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਵੱਲੋਂ ਜੇਮਸ ਨੀਸ਼ਮ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।

A picture-perfect ending to a phenomenal campaign 📸🏆#TeamIndia | #T20WorldCup | #MenInBlue | #Final | #INDvNZ pic.twitter.com/BRAwDnF1Bg
— BCCI (@BCCI) March 8, 2026
ਦੇਸ਼ ਨੂੰ ਕੌਣ ਚਲਾ ਰਿਹਾ ਮੋਦੀ ਜਾਂ ਟਰੰਪ, ਵਿਸ਼ਵ ਗੁਰੂ ਬਣਦੇ ਬਣਦੇ ਵਿਸ਼ਵ ਚੇਲੇ ਬਣਗੇ ਅਸੀਂ : CM ਮਾਨ
written by Live 24 Punjabi
ਟਰੰਪ ਕੋਲ਼ ਪ੍ਰਧਾਨ ਮੰਤਰੀ ਮੋਦੀ ਦੀ ਕਿਹੜੀ ਕਮਜ਼ੋਰੀ ਕਿ ਉਹਨਾਂ ਨੂੰ ਹਰ ਗੱਲ ਮੰਨਣੀ ਪੈਂਦੀ?
— AAP Punjab (@AAPPunjab) March 7, 2026
CM @BhagwantMann ਨੇ ਸਵਾਲਾਂ ਦੇ 'ਚ ਘੇਰੇ ਪ੍ਰਧਾਨ ਮੰਤਰੀ ਮੋਦੀ
🔸 ਕੀ ਸਾਡਾ ਦੇਸ਼ ਵਾਈਟ ਹਾਊਸ ਤੋਂ ਚੱਲਦਾ ਹੈ? ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਦਾ ਕਾਰਨ ਕੀ ਹੈ?
🔸 ਖੇਤੀਬਾੜੀ ਤੋਂ ਤੇਲ ਖ਼ਰੀਦਣ ਤੱਕ ਭਾਰਤ ਨੂੰ ਹਰ ਚੀਜ਼ ਦੀ ਇਜਾਜ਼ਤ… pic.twitter.com/YqrV9ckAN5
UPSC ਨੇ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਅੰਤਿਮ ਨਤੀਜੇ ਜਾਰੀ ਕਰ ਦਿੱਤੇ ਹਨ। ਪੰਜਾਬ ਤੋਂ ਤਿੰਨ ਧੀਆਂ ਦੀ ਚੋਣ ਕੀਤੀ ਗਈ ਹੈ, ਜਦੋਂ ਕਿ ਚੰਡੀਗੜ੍ਹ ਤੋਂ ਇੱਕ ਪੁੱਤਰ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ, ਪਟਿਆਲਾ ਦੀ ਸਿਮਰਨਦੀਪ ਕੌਰ ਨੇ 15ਵਾਂ ਰੈਂਕ ਪ੍ਰਾਪਤ ਕੀਤਾ, ਜੋ ਉਸਦੀ ਚੌਥੀ ਕੋਸ਼ਿਸ਼ ਹੈ।
ਅਬੋਹਰ ਦੀ ਆਕ੍ਰਿਤੀ ਸਿੰਗਲਾ ਨੇ 122ਵਾਂ ਰੈਂਕ ਪ੍ਰਾਪਤ ਕੀਤਾ, ਜਦੋਂ ਕਿ ਮੋਹਾਲੀ ਦੀ ਕ੍ਰਿਤਿਕਾ ਚੌਧਰੀ ਨੇ 312ਵਾਂ ਰੈਂਕ ਪ੍ਰਾਪਤ ਕੀਤਾ। ਚੰਡੀਗੜ੍ਹ ਦੀ ਨੀਰਜ ਨੇ 180ਵਾਂ ਰੈਂਕ ਪ੍ਰਾਪਤ ਕੀਤਾ, ਜੋ ਪਹਿਲਾਂ ਆਈਆਰਐਸ ਲਈ ਚੁਣਿਆ ਗਿਆ ਸੀ।
ਸਿਮਰਨਦੀਪ ਕੌਰ ਨਾਭਾ, ਪਟਿਆਲਾ ਦੇ ਪਿੰਡ ਬਿਰਦਵਾਲ ਦੀ ਰਹਿਣ ਵਾਲੀ ਹੈ। ਉਸਨੇ ਖਾਲਸਾ ਕਾਲਜ, ਪਟਿਆਲਾ ਤੋਂ ਰਾਜਨੀਤੀ ਸ਼ਾਸਤਰ ਵਿੱਚ ਆਪਣੀ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਪੜ੍ਹਾਈ ਪੂਰੀ ਕੀਤੀ। ਆਪਣੀ ਪੜ੍ਹਾਈ ਦੌਰਾਨ, ਉਸਨੇ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋਣ ਦਾ ਟੀਚਾ ਰੱਖਿਆ ਅਤੇ ਇਸ ਉਦੇਸ਼ ਲਈ ਸਖ਼ਤ ਮਿਹਨਤ ਜਾਰੀ ਰੱਖੀ।
ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਕਾਲਜ ਦੀ ਇੱਕ ਵਿਦਿਆਰਥਣ ਨੇ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ ਵਿੱਚ ਇੰਨੀ ਉੱਚ ਰੈਂਕਿੰਗ ਪ੍ਰਾਪਤ ਕੀਤੀ ਹੈ। ਸਿਮਰਨਦੀਪ ਦੀ ਪ੍ਰਾਪਤੀ ਸਾਬਤ ਕਰਦੀ ਹੈ ਕਿ ਜੇਕਰ ਕਿਸੇ ਵਿੱਚ ਦ੍ਰਿੜ ਇਰਾਦਾ, ਸਖ਼ਤ ਮਿਹਨਤ ਅਤੇ ਸਮਰਪਣ ਹੋਵੇ, ਤਾਂ ਉਹ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦਾ ਹੈ। ਆਪਣੇ ਕਾਲਜ ਦੇ ਸਾਲਾਂ ਦੌਰਾਨ ਵੀ, ਸਿਮਰਨਦੀਪ ਨੇ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਆਪਣੇ ਟੀਚਿਆਂ ਵੱਲ ਯਤਨਸ਼ੀਲ ਰਹੀ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 2 ਮਾਰਚ ਤੱਕ ਭਾਰਤ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਸੋਮਵਾਰ ਨੂੰ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਹੈਦਰਾਬਾਦ ਹਾਊਸ ਵਿੱਚ ਮੁਲਾਕਾਤ ਕੀਤੀ। ਉਨ੍ਹਾਂ ਨੇ ਹੱਥ ਮਿਲਾਇਆ ਅਤੇ ਫੋਟੋ ਖਿਚਵਾਈ, ਅਤੇ ਫਿਰ ਆਪਣੀ ਮੁਲਾਕਾਤ ਸ਼ੁਰੂ ਕੀਤੀ। ਮੀਟਿੰਗ ਤੋਂ ਬਾਅਦ, ਦੋਵਾਂ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਕੈਨੇਡਾ ਭਾਰਤ ਨੂੰ ਯੂਰੇਨੀਅਮ ਪ੍ਰਦਾਨ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਟੀਚਾ ਕੈਨੇਡਾ ਨਾਲ 50 ਬਿਲੀਅਨ ਡਾਲਰ ਦੇ ਵਪਾਰ ਨੂੰ ਪ੍ਰਾਪਤ ਕਰਨਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਭਾਰਤ-ਕੈਨੇਡਾ ਪਲਸ ਪ੍ਰੋਟੀਨ ਸੈਂਟਰ ਆਫ਼ ਐਕਸੀਲੈਂਸ ਭਾਰਤ ਵਿੱਚ ਸਥਾਪਿਤ ਕੀਤਾ ਜਾਵੇਗਾ। ਰੱਖਿਆ ਅਤੇ ਸੁਰੱਖਿਆ ਦੇ ਖੇਤਰ ਵਿੱਚ ਵਧਦਾ ਸਹਿਯੋਗ ਸਾਡੇ ਡੂੰਘੇ ਆਪਸੀ ਵਿਸ਼ਵਾਸ ਅਤੇ ਸਾਡੇ ਸਬੰਧਾਂ ਦੀ ਪਰਿਪੱਕਤਾ ਦਾ ਪ੍ਰਤੀਕ ਹੈ। ਅਸੀਂ ਰੱਖਿਆ ਉਦਯੋਗਾਂ, ਸਮੁੰਦਰੀ ਖੇਤਰ ਜਾਗਰੂਕਤਾ ਅਤੇ ਫੌਜੀ ਆਦਾਨ-ਪ੍ਰਦਾਨ ਨੂੰ ਵਧਾਉਣ ਲਈ ਕੰਮ ਕਰਾਂਗੇ। ਇਸ ਉਦੇਸ਼ ਲਈ, ਅਸੀਂ ਅੱਜ ਭਾਰਤ-ਕੈਨੇਡਾ ਰੱਖਿਆ ਸੰਵਾਦ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।”
ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ, “ਸਾਨੂੰ ਖੁਸ਼ੀ ਹੈ ਕਿ ਕੈਨੇਡਾ ਨੇ ਅੰਤਰਰਾਸ਼ਟਰੀ ਸੂਰਜੀ ਗੱਠਜੋੜ ਅਤੇ ਗਲੋਬਲ ਬਾਇਓਫਿਊਲ ਅਲਾਇੰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਆਪਣੇ ਸਾਂਝੇ ਯਤਨਾਂ ਨੂੰ ਅੱਗੇ ਵਧਾਉਣ ਲਈ, ਅਸੀਂ ਇਸ ਸਾਲ ‘ਭਾਰਤ-ਕੈਨੇਡਾ ਨਵਿਆਉਣਯੋਗ ਊਰਜਾ ਅਤੇ ਸਟੋਰੇਜ ਸੰਮੇਲਨ’ ਆਯੋਜਿਤ ਕਰਾਂਗੇ। ਸਿਵਲ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ, ਅਸੀਂ ਯੂਰੇਨੀਅਮ ਦੀ ਲੰਬੇ ਸਮੇਂ ਦੀ ਸਪਲਾਈ ਲਈ ਇੱਕ ਇਤਿਹਾਸਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਅਸੀਂ ਛੋਟੇ ਮਾਡਿਊਲਰ ਰਿਐਕਟਰਾਂ ਅਤੇ ਉੱਨਤ ਰਿਐਕਟਰਾਂ ‘ਤੇ ਵੀ ਇਕੱਠੇ ਕੰਮ ਕਰਾਂਗੇ।”
Addressing the joint press meet with PM Mark Carney of Canada.@MarkJCarney https://t.co/p0PVHPlw0k
— Narendra Modi (@narendramodi) March 2, 2026
ਮੋਦੀ ਨੂੰ ਭਾਰਤ ਦੀ ਸੱਤਾ ਤੋਂ ਹਟਾਉਣਾ ਅਤੇ ਕੇਜਰੀਵਾਲ ਨੂੰ ਸੱਤਾ ਵਿੱਚ ਬਿਠਾਉਣਾ ਹੀ ਦੇਸ਼ ਭਗਤੀ : ਮਨੀਸ਼ ਸਿਸੋਦੀਆ
written by Live 24 Punjabi
- ਕੇਜਰੀਵਾਲ ਦੀ ਕੰਮ ਦੀ ਰਾਜਨੀਤੀ ਨੂੰ ਦੇਸ਼ ਭਰ ਵਿੱਚ ਫੈਲਣ ਤੋਂ ਰੋਕਣ ਲਈ ਮੋਦੀ ਜੀ ਨੇ ਏਜੰਸੀਆਂ ਰਾਹੀਂ ਝੂਠਾ ਕੇਸ ਬਣਵਾਇਆ : ਸੰਜੇ ਸਿੰਘ
- ਅਰਵਿੰਦ ਕੇਜਰੀਵਾਲ ਦੇ ਹੱਥੋਂ ਨਰਿੰਦਰ ਮੋਦੀ ਦੀ ਸੱਤਾ ਜਾਣੀ ਤੈਅ ਹੈ, ਹੁਣ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਸੌਰਭ
- ਭਾਜਪਾ ਨੇ ਬਹੁਤ ਚਿੱਕੜ ਉਛਾਲਿਆ, ਪਰ ਅਦਾਲਤ ਨੇ ਕੇਜਰੀਵਾਲ-ਸਿਸੋਦੀਆ ਸਮੇਤ ਪੂਰੀ ਪਾਰਟੀ ਦੀ ਇਮਾਨਦਾਰੀ ‘ਤੇ ਮੋਹਰ ਲਗਾ ਦਿੱਤੀ : ਆਤਿਸ਼ੀ
- ਗੁਜਰਾਤ ਦੀ ਜਨਤਾ ਭਾਜਪਾ-ਕਾਂਗਰਸ ਦੀ ਮਿਲੀਭੁਗਤ ਨੂੰ ਸਮਝ ਚੁੱਕੀ ਹੈ, ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਏਗੀ : ਗੋਪਾਲ ਰਾਏ
- ਕੇਜਰੀਵਾਲ ਨੇ ਫਰਜ਼ੀ ਗੁਜਰਾਤ ਮਾਡਲ ਦੀ ਪੋਲ ਖੋਲ੍ਹੀ ਤਾਂ ਬੌਖਲਾਈ ਭਾਜਪਾ ਨੇ ਸਾਡੇ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ : ਇਸੁਦਾਨ ਗੜ੍ਹਵੀ
- ਭਾਜਪਾ ਨੇ ਕਥਿਤ ਸ਼ਰਾਬ ਮਾਮਲੇ ਨੂੰ ਗੋਆ ਚੋਣਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਵਿੱਚ ਬੇਨਕਾਬ ਹੋ ਗਈ : ਵਾਲਮੀਕਿ ਨਾਇਕ
ਨਵੀਂ ਦਿੱਲੀ, 1 ਮਾਰਚ : ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੇਸ਼ ਵਾਸੀਆਂ ਨੂੰ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਦਾ ਸੱਦਾ ਦਿੱਤਾ ਹੈ। ਐਤਵਾਰ ਨੂੰ ਜੰਤਰ-ਮੰਤਰ ‘ਤੇ ਆਯੋਜਿਤ ਰੈਲੀ ‘ਚ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਭਾਰਤ ਦੀ ਸੱਤਾ ਤੋਂ ਹਟਾਉਣਾ ਅਤੇ ਅਰਵਿੰਦ ਕੇਜਰੀਵਾਲ ਨੂੰ ਸੱਤਾ ‘ਚ ਬਿਠਾਉਣਾ ਹੀ ਅਸਲੀ ਦੇਸ਼ ਭਗਤੀ ਹੈ। ਹੁਣ ਦੇਸ਼ ਨੂੰ ਅਜਿਹਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਜੋ ਈਡੀ-ਸੀਬੀਆਈ ਦੇ ਸਹਾਰੇ ਤਾਨਾਸ਼ਾਹੀ ਕਰੇ ਅਤੇ ਅਮਰੀਕਾ-ਚੀਨ ਅੱਗੇ ਗੋਡੇ ਟੇਕ ਦੇਵੇ। ਦੇਸ਼ ਨੂੰ ਇੱਕ ਪੜ੍ਹਿਆ-ਲਿਖਿਆ, ਹਿੰਮਤੀ ਅਤੇ ਕੱਟੜ ਇਮਾਨਦਾਰ, ਸਕੂਲ-ਹਸਪਤਾਲ ਬਣਾਉਣ ਵਾਲਾ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲਾ ਪ੍ਰਧਾਨ ਮੰਤਰੀ ਚਾਹੀਦਾ ਹੈ ਅਤੇ ਇਹ ਸਾਰੇ ਗੁਣ ਸਿਰਫ਼ ਅਰਵਿੰਦ ਕੇਜਰੀਵਾਲ ਵਿੱਚ ਹਨ। ਕੇਜਰੀਵਾਲ ਨੇ ਦਿੱਲੀ ਵਿੱਚ ਸਕੂਲ, ਹਸਪਤਾਲ ਬਣਾ ਕੇ ਅਤੇ ਜਨਤਾ ਦੀ ਸੇਵਾ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ।
ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸੇ ਜੰਤਰ-ਮੰਤਰ ਤੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ। ਇਸ ਤੋਂ ਬਾਅਦ ‘ਆਪ’ ਨੇ ਦਿੱਲੀ ਅਤੇ ਪੰਜਾਬ ਵਿੱਚ ਇਤਿਹਾਸਕ ਕੰਮ ਕੀਤੇ ਹਨ। 13 ਸਾਲਾਂ ਦੇ ਅੰਦਰ-ਅੰਦਰ ਪਾਰਟੀ ਨੇ ਦਿੱਲੀ, ਗੁਜਰਾਤ, ਪੰਜਾਬ ਅਤੇ ਗੋਆ ਤੱਕ ਆਪਣੇ ਵਿਧਾਇਕ ਖੜ੍ਹੇ ਕਰ ਦਿੱਤੇ ਹਨ। ਇਹ ਇਤਿਹਾਸਕ ਪਾਰਟੀ ਜੰਤਰ-ਮੰਤਰ ਦੇ ਨਿੰਮ ਦੇ ਰੁੱਖ ਹੇਠਾਂ ਪੈਦਾ ਹੋਈ, ਜਿਸ ਨੇ ਇੰਨੇ ਵੱਡੇ ਕੰਮ ਕੀਤੇ। ਕੰਮ ਤਾਂ ਇਤਿਹਾਸਕ ਹੋਏ ਹੀ, ਪਰ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਇਤਿਹਾਸਕ ਝੂਠੇ ਦੋਸ਼ ਵੀ ਇਸੇ ਪਾਰਟੀ ਦੇ ਆਗੂਆਂ ‘ਤੇ ਲਾਏ ਗਏ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੇ ਸਭ ਤੋਂ ਵੱਧ ਸਾਜ਼ਿਸ਼ਾਂ, ਝੂਠ ਅਤੇ ਤਸ਼ੱਦਦ ਦਾ ਡਟ ਕੇ ਸਾਹਮਣਾ ਕੀਤਾ ਹੈ। ਫਿਰ ਵੀ ਅਦਾਲਤ ਵੱਲੋਂ ਬੇਦਾਗ਼ ਪ੍ਰਮਾਣਿਤ ਹੋ ਕੇ ਅੱਜ ਫਿਰ ਜੰਤਰ-ਮੰਤਰ ‘ਤੇ ਖੜ੍ਹੇ ਹਨ। ਇਹ ਗੱਲ ਸਿਰਫ਼ ਕਿਸੇ ਸਿਆਸੀ ਮੰਚ ਤੋਂ ਨਹੀਂ ਕਹੀ ਜਾ ਰਹੀ ਕਿ ਕੇਜਰੀਵਾਲ ਕੱਟੜ ਇਮਾਨਦਾਰ ਹਨ, ਸਗੋਂ ਅਦਾਲਤ ਵੀ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਕੱਟੜ ਇਮਾਨਦਾਰ ਹਨ।
ਮਨੀਸ਼ ਸਿਸੋਦੀਆ ਨੇ ਇੱਕ ਕਹਾਵਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਜਲ ਦੀ ਕੋਠੜੀ ਵਿੱਚ ਕਿੰਨਾ ਵੀ ਕੋਈ ਸਿਆਣਾ ਜਾਵੇ, ਇੱਕ ਦਾਗ਼ ਤਾਂ ਲੱਗ ਹੀ ਜਾਂਦਾ ਹੈ। ਲੋਕ ਕਹਿੰਦੇ ਸਨ ਕਿ ਰਾਜਨੀਤੀ ਅਜਿਹੀ ਕਾਲਖ ਭਰੀ ਕੋਠੜੀ ਹੈ, ਜਿੱਥੋਂ ਗੁਜ਼ਰਨ ‘ਤੇ ਕੋਈ ਨਾ ਕੋਈ ਧੱਬਾ ਤਾਂ ਲੱਗ ਹੀ ਜਾਂਦਾ ਹੈ। ਪਰ ਅਰਵਿੰਦ ਕੇਜਰੀਵਾਲ ਦੀ ਉਸ ਸਿਆਸਤ ਨੂੰ ਸਲਾਮ ਹੈ ਜੋ ਕਾਜਲ ਦੀ ਕੋਠੜੀ ਤੋਂ ਹੀ ਨਹੀਂ, ਸਗੋਂ ਇਨ੍ਹਾਂ ਦੀ ਕਾਲ ਕੋਠੜੀ (ਜੇਲ੍ਹ) ਵਿੱਚੋਂ ਵੀ ਨਿਕਲ ਆਈ, ਫਿਰ ਵੀ ਉਨ੍ਹਾਂ ‘ਤੇ ਇੱਕ ਵੀ ਕਾਲਾ ਧੱਬਾ ਨਹੀਂ ਲੱਗ ਸਕਿਆ। ਅਰਵਿੰਦ ਕੇਜਰੀਵਾਲ, ਉਨ੍ਹਾਂ ਦੀ ਰਾਜਨੀਤੀ, ਸਰਕਾਰ ਅਤੇ ਟੀਮ ‘ਤੇ ਕੋਈ ਦਾਗ਼ ਨਹੀਂ ਲੱਗਿਆ ਅਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਪਾਕ-ਸਾਫ਼ ਹੋ ਕੇ ਨਿਕਲੀ ਹੈ।
ਆਪਣੇ ਪਿਛੋਕੜ ਬਾਰੇ ਦੱਸਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੇਰੇ ਦਾਦਾ ਫ਼ੌਜ ਵਿੱਚ ਸਨ, ਪਿਤਾ ਸਰਕਾਰੀ ਸਕੂਲ ਵਿੱਚ ਅਧਿਆਪਕ ਸਨ ਅਤੇ ਨਾਨਾ ਜੀ ਸੁਤੰਤਰਤਾ ਸੈਨਾਨੀ ਸਨ। ਮੇਰੇ ਪਰਿਵਾਰ ਨੇ ਮੇਰੇ ਅੰਦਰ ਦੇਸ਼ ਭਗਤੀ ਦਾ ਜੋ ਜਜ਼ਬਾ ਭਰਿਆ ਸੀ, ਅਰਵਿੰਦ ਕੇਜਰੀਵਾਲ ਨੇ ਉਸ ਦੇਸ਼ ਭਗਤੀ ਨੂੰ ਇੱਕ ਰਸਤਾ ਦਿਖਾਇਆ। ਮੈਨੂੰ ਲੱਗਦਾ ਰਿਹਾ ਕਿ ਦੇਸ਼ ਲਈ ਚੰਗੇ ਸਕੂਲ, ਚੰਗੇ ਹਸਪਤਾਲ ਬਣਾਉਣਾ, ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣਾ ਅਤੇ ਵਪਾਰੀਆਂ ਦਾ ਕਾਰੋਬਾਰ ਅੱਗੇ ਵਧਾਉਣਾ ਹੀ ਅਸਲੀ ਦੇਸ਼ ਭਗਤੀ ਹੈ।
ਮਨੀਸ਼ ਸਿਸੋਦੀਆ ਨੇ ਕਿਹਾ ਕਿ 10 ਸਾਲਾਂ ਦੇ ਸਿਆਸੀ ਤਜ਼ਰਬੇ ਅਤੇ ਇਨ੍ਹਾਂ ਸਾਰੇ ਸੰਘਰਸ਼ਾਂ ਵਿੱਚੋਂ ਗੁਜ਼ਰਨ ਤੋਂ ਬਾਅਦ, ਅੱਜ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਨਰਿੰਦਰ ਮੋਦੀ ਤੋਂ ਭਾਰਤ ਨੂੰ ਮੁਕਤ ਕਰਵਾਉਣਾ ਵੀ ਦੇਸ਼ ਭਗਤੀ ਹੈ। ਨਰਿੰਦਰ ਮੋਦੀ ਦੇ ਜ਼ੁਲਮਾਂ ਤੋਂ ਭਾਰਤ ਨੂੰ ਮੁਕਤ ਕਰਵਾਉਣਾ ਅੱਜ ਦੀ ਅਸਲ ਦੇਸ਼ ਭਗਤੀ ਹੈ ਅਤੇ ਇਸ ਨੂੰ ਦੇਸ਼ ਭਗਤੀ ਦੀ ਪਰਿਭਾਸ਼ਾ ਵਿੱਚ ਜੋੜਨਾ ਪਵੇਗਾ। ਸੱਤਾ ਦੀ ਹਵਸ ਵਿੱਚ ਡੁੱਬੇ ਹੋਏ ‘ਚੌਥੀ ਪਾਸ ਰਾਜਾ’ ਤੋਂ ਦੇਸ਼ ਨੂੰ ਮੁਕਤ ਕਰਵਾਉਣਾ ਅੱਜ ਦੀ ਲੋੜ ਹੈ। ਸੱਤਾ ਵਿੱਚ ਬੈਠੇ ਨਰਿੰਦਰ ਮੋਦੀ ਚੋਣਾਂ ਜਿੱਤਣ ਲਈ ਈਡੀ, ਸੀਬੀਆਈ, ਚੋਣ ਕਮਿਸ਼ਨ, ਦਿੱਲੀ ਪੁਲਿਸ ਅਤੇ ਸਾਰੀਆਂ ਸੰਸਥਾਵਾਂ ਦੀ ਦੁਰਵਰਤੋਂ ਕਰਦੇ ਹਨ। ਦੇਸ਼ ਨੂੰ ਅਜਿਹਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਜੋ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਕਰਕੇ ਸੱਤਾ ਵਿੱਚ ਬਣਿਆ ਰਹਿਣਾ ਚਾਹੁੰਦਾ ਹੋਵੇ।
ਸਿਸੋਦੀਆ ਨੇ ਅੱਗੇ ਕਿਹਾ ਕਿ ਦੇਸ਼ ਨੂੰ ਅਜਿਹਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਜੋ ਅਮਰੀਕਾ ਦੇ ਦਬਾਅ ਹੇਠ ਪਾਕਿਸਤਾਨ ਸਾਹਮਣੇ ਗੋਡੇ ਟੇਕ ਦੇਵੇ। ਅਜਿਹਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਜੋ ਚੀਨ ਵੱਲੋਂ ਸਾਡੀ ਜ਼ਮੀਨ ‘ਤੇ ਕਬਜ਼ਾ ਕਰਨ ਵੇਲੇ ਅੱਖਾਂ ਬੰਦ ਕਰਕੇ ਬੈਠ ਜਾਵੇ। ਅਜਿਹਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ ਕਿ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਨੂੰ ਗਾਲ੍ਹਾਂ ਕੱਢਦਾ ਰਹੇ ਅਤੇ ਉਹ ਚੁੱਪ ਬੈਠਾ ਰਹੇ। ਦੇਸ਼ ਨੂੰ ਅਜਿਹਾ ਪ੍ਰਧਾਨ ਮੰਤਰੀ ਵੀ ਨਹੀਂ ਚਾਹੀਦਾ ਜੋ ਹਵਾਈ ਜਹਾਜ਼ ਤੋਂ ਉਤਰਦਿਆਂ ਹੀ ਦੁਨੀਆ ਭਰ ਵਿੱਚ ਸਿਰਫ਼ ਹਾਸਾ-ਠੱਠਾ ਕਰਦਾ ਫਿਰੇ ਅਤੇ ਜਿਸ ਬਾਰੇ ਦੁਨੀਆ ਦੇ ਦਲਾਲ ਇਹ ਕਹਿਣਾ ਸ਼ੁਰੂ ਕਰ ਦੇਣ ਕਿ ਉਹ ਉਸਨੂੰ ਜਦੋਂ ਚਾਹੁਣ ਨਚਵਾ ਸਕਦੇ ਹਨ। ਦੇਸ਼ ਨੂੰ ਇੱਕ ਹਿੰਮਤ ਵਾਲਾ, ਪੜ੍ਹਿਆ-ਲਿਖਿਆ, ਦੂਰਦਰਸ਼ੀ ਅਤੇ ਕੱਟੜ ਇਮਾਨਦਾਰ ਪ੍ਰਧਾਨ ਮੰਤਰੀ ਚਾਹੀਦਾ ਹੈ ਜੋ ਸਕੂਲਾਂ, ਹਸਪਤਾਲਾਂ, ਰੁਜ਼ਗਾਰ ਅਤੇ ਵਪਾਰ ਦੀ ਗੱਲ ਕਰੇ। ਅਜਿਹਾ ਇੱਕ ਹੀ ਆਗੂ ਹੈ, ਜੋ ਇਹ ਸਭ ਕਰ ਸਕਦਾ ਹੈ, ਅਤੇ ਉਹ ਅਰਵਿੰਦ ਕੇਜਰੀਵਾਲ ਹਨ।
ਮਨੀਸ਼ ਸਿਸੋਦੀਆ ਨੇ ਜੰਤਰ-ਮੰਤਰ ਤੋਂ ਅਪੀਲ ਕੀਤੀ ਕਿ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣਾ ਅਤੇ ਅਰਵਿੰਦ ਕੇਜਰੀਵਾਲ ਨੂੰ ਸੱਤਾ ਵਿੱਚ ਬਿਠਾਉਣਾ ਸੱਚੀ ਦੇਸ਼ ਭਗਤੀ ਹੈ। ਉਨ੍ਹਾਂ ਵਰਕਰਾਂ ਨੂੰ ਯਾਦ ਦਿਵਾਇਆ ਕਿ ਅਰਵਿੰਦ ਕੇਜਰੀਵਾਲ ਹਰ ਗਲੀ ਵਿੱਚ ਸਖ਼ਤ ਮਿਹਨਤ ਅਤੇ ਹਿੰਮਤ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਸੱਤਾ ਵਿੱਚ ਆਏ ਸਨ। ਫਿਰ, ਪ੍ਰਧਾਨ ਮੰਤਰੀ ਮੋਦੀ ਨੇ ਝੂਠੀਆਂ ਕਹਾਣੀਆਂ ਘੜ ਕੇ ਉਨ੍ਹਾਂ ਨੂੰ ਸੱਤਾ ਤੋਂ ਹਟਾ ਦਿੱਤਾ। ਮਨੀਸ਼ ਸਿਸੋਦੀਆ ਨੇ ਵਰਕਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਦੁਬਾਰਾ ਸਖ਼ਤ ਮਿਹਨਤ ਕਰਨੀ ਪਵੇਗੀ, ਖੂਨ-ਪਸੀਨਾ ਵਹਾਉਣਾ ਪਵੇਗਾ, ਹਿੰਮਤ ਦਿਖਾਉਣੀ ਪਵੇਗੀ ਅਤੇ ਈਡੀ ਅਤੇ ਸੀਬੀਆਈ ਦਾ ਸਾਹਮਣਾ ਕਰਨਾ ਪਵੇਗਾ।
ਮਨੀਸ਼ ਸਿਸੋਦੀਆ ਨੇ ਅਰਵਿੰਦ ਕੇਜਰੀਵਾਲ ਨੂੰ ਅੱਗੇ ਭਰੋਸਾ ਦਿਵਾਇਆ ਕਿ ਦੇਸ਼ ਦੇ ਲੋਕਾਂ ਦੀ ਹਿੰਮਤ ਉਨ੍ਹਾਂ ਦੇ ਨਾਲ ਹੈ। ਇਸ ਦੇਸ਼ ਦੇ ਹਰ ਦੇਸ਼ ਭਗਤ ਦਾ ਸਿਰਫ਼ ਇੱਕ ਹੀ ਸੁਪਨਾ ਹੋਣਾ ਚਾਹੀਦਾ ਹੈ- ਨਰਿੰਦਰ ਮੋਦੀ ਨੂੰ ਹਟਾਉਣਾ ਅਤੇ ਅਰਵਿੰਦ ਕੇਜਰੀਵਾਲ ਨੂੰ ਲਿਆਉਣਾ ਹੈ।
ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਵਿਰੁੱਧ ਕੇਸ ਇਸ ਲਈ ਦਾਇਰ ਕੀਤਾ ਗਿਆ ਸੀ ਕਿਉਂਕਿ ਉਹ ਇੱਕ ਇਮਾਨਦਾਰ ਨੇਤਾ ਹਨ ਜੋ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਉੱਭਰੇ ਸਨ ਅਤੇ ਦਿੱਲੀ ਵਿੱਚ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਸਨ। ਇੱਕ ਪਾਸੇ ਨਰਿੰਦਰ ਮੋਦੀ ਹਨ, ਜਿਨ੍ਹਾਂ ਦੀ ਡਬਲ-ਇੰਜਣ ਸਰਕਾਰ ਦੇ ਅਧੀਨ, ਉੱਤਰ ਪ੍ਰਦੇਸ਼ ਵਿੱਚ ਮੋਮਬੱਤੀ ਦੀ ਰੌਸ਼ਨੀ ਨਾਲ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਅਤੇ ਮੌਤ ਦੇ ਸਮੇਂ ਲੋਕਾਂ ਨੂੰ ਹਸਪਤਾਲ ਦੇ ਬਿਸਤਰੇ ਅਤੇ ਐਂਬੂਲੈਂਸਾਂ ਤੱਕ ਪਹੁੰਚ ਤੋਂ ਇਨਕਾਰ ਕੀਤਾ ਜਾਂਦਾ ਹੈ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹਨ, ਜਿਨ੍ਹਾਂ ਨੇ ਮੁਹੱਲਾ ਕਲੀਨਿਕ ਸਥਾਪਿਤ ਕੀਤੇ, ਮੁਫ਼ਤ ਦਵਾਈਆਂ ਦਿੱਤੀਆਂ, ਅਤੇ ਮੁਫ਼ਤ ਜਾਂਚ ਟੈਸਟ ਕਰਵਾਏ। ਇੱਕ ਪਾਸੇ ਭਾਜਪਾ ਅਤੇ ਨਰਿੰਦਰ ਮੋਦੀ ਹਨ, ਜੋ ਅਡਾਨੀ ਨੂੰ ਠੇਕੇ ਦੇ ਕੇ ਮਹਿੰਗੀ ਬਿਜਲੀ ਵੇਚਦੇ ਹਨ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹਨ, ਜਿਨ੍ਹਾਂ ਨੇ ਹਰ ਘਰ ਨੂੰ ਮੁਫ਼ਤ ਬਿਜਲੀ ਅਤੇ ਸਾਫ਼ ਪਾਣੀ ਮੁਹੱਈਆ ਕਰਵਾਇਆ। ਮੋਦੀ ਨੂੰ ਲੱਗਦਾ ਸੀ ਕਿ ਜੇਕਰ ਕੇਜਰੀਵਾਲ ਦੀ ਕੰਮ-ਮੁਖੀ ਰਾਜਨੀਤੀ ਦੇਸ਼ ਭਰ ਵਿੱਚ ਫੈਲ ਗਈ, ਤਾਂ ਉਨ੍ਹਾਂ ਦਾ ਨਫ਼ਰਤ ਫੈਲਾਉਣ ਵਾਲਾ ਕਾਰੋਬਾਰ ਬੰਦ ਹੋ ਜਾਵੇਗਾ।
ਸੰਜੇ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ 23 ਹੋਰਾਂ ਵਿਰੁੱਧ ਇੱਕ ਵੀ ਸਬੂਤ ਨਹੀਂ ਹੈ ਜਿਸ ਦੇ ਆਧਾਰ ‘ਤੇ ਮੁਕੱਦਮਾ ਚਲਾਇਆ ਜਾ ਸਕੇ। ਅਜਿਹਾ ਫੈਸਲਾ ਉਨ੍ਹਾਂ ਲੱਖਾਂ ਮਾਮਲਿਆਂ ਵਿੱਚੋਂ ਸਿਰਫ਼ ਇੱਕ ਵਿੱਚ ਹੀ ਆਉਂਦਾ ਹੈ ਜਿੱਥੇ ਅਦਾਲਤ ਨੇ ਕੇਸ ਨੂੰ ਮੁਕੱਦਮੇ ਦੇ ਯੋਗ ਵੀ ਨਹੀਂ ਮੰਨਿਆ। ਅਦਾਲਤ ਦੇ ਫੈਸਲੇ ਤੋਂ ਬਾਅਦ, ਭਾਜਪਾ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਕੋਲ ਭਰਪੂਰ ਸਬੂਤ ਹਨ। ਉਹ ਦਾਅਵਾ ਕਰ ਰਹੇ ਹਨ ਕਿ ਸਬੂਤਾਂ ਨਾਲ ਛੇੜਛਾੜ ਕੀਤੀ ਗਈ ਹੈ। ਜਦੋਂ ਕਿ ਅਦਾਲਤ ਨੇ ਸਾਬਤ ਕੀਤਾ ਕਿ ਕੋਈ ਘੁਟਾਲਾ ਨਹੀਂ ਹੋਇਆ।
ਸੰਜੇ ਸਿੰਘ ਨੇ ਕਿਹਾ ਕਿ ਮੋਦੀ ਅਤੇ ਭਾਜਪਾ ਨੂੰ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ, ਸਾਜ਼ਿਸ਼ਕਾਰਾਂ ਅਤੇ ਕਾਇਰਾਂ ਵਾਂਗ ਰਾਜਨੀਤੀ ਨਹੀਂ ਖੇਡਣੀ ਚਾਹੀਦੀ। ਜੇਕਰ ਉਨ੍ਹਾਂ ਵਿੱਚ ਹਿੰਮਤ ਹੈ, ਤਾਂ ਉਨ੍ਹਾਂ ਨੂੰ ਅੱਗੇ ਆ ਕੇ ਲੜਨਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦਾ ਹਰ ਵਰਕਰ ਜਵਾਬ ਦੇਵੇਗਾ। ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਇਸਦੇ ਵਰਕਰ ਅੰਦੋਲਨ ਦੀ ਕੁੱਖ ਤੋਂ ਪੈਦਾ ਹੋਏ ਸਨ। ਮੋਦੀ ਅਤੇ ਉਨ੍ਹਾਂ ਦੀ ਪਾਰਟੀ ਸਾਡੇ ਨਾਲ ਕਿੰਨਾ ਵੀ ਲੜਨਾ ਚਾਹੁੰਦੀ ਹੈ, ਅਸੀਂ ਸੜਕਾਂ ਤੋਂ ਲੈ ਕੇ ਸੰਸਦ ਤੱਕ ਉਨ੍ਹਾਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਹੈ ਅਤੇ ਕਰਦੇ ਰਹਾਂਗੇ।
ਸੌਰਭ ਭਾਰਦਵਾਜ ਨੇ ਦੱਸਿਆ ਕਿ ਜਦੋਂ ਜੰਮੂ-ਕਸ਼ਮੀਰ ਦੇ ਡੋਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿਰਾਜ ਮਲਿਕ ਨੇ ਇੱਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਉਸਨੂੰ ਜੇਲ੍ਹ ਵਿੱਚ ਪਾ ਦਿਓ। ਮੈਨੂੰ ਨਹੀਂ ਪਤਾ ਕਿ ਉਹ ਮੇਰੀ ਸੱਤਾ ਖੋਹ ਲਵੇਗਾ ਜਾਂ ਨਹੀਂ।” ਇਸੇ ਤਰ੍ਹਾਂ, ਲੱਦਾਖ ਵਿੱਚ, ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਮਹਾਤਮਾ ਗਾਂਧੀ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਇੱਕ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ, ਪਰ ਪ੍ਰਧਾਨ ਮੰਤਰੀ ਨੇ ਉਸਨੂੰ 157 ਦਿਨਾਂ ਲਈ ਜੇਲ੍ਹ ਵਿੱਚ ਰੱਖਿਆ ਹੈ ਕਿਉਂਕਿ ਉਸਨੂੰ ਡਰ ਹੈ ਕਿ ਕਿਸੇ ਵੀ ਵਿਰੋਧ ਪ੍ਰਦਰਸ਼ਨ ਨਾਲ ਸੱਤਾ ਖੁੱਸ ਜਾਵੇਗੀ। ਉਸਨੇ ਕਿਹਾ ਕਿ ਭਾਜਪਾ ਨੂੰ ਰੱਬ ਦੀ ਅਦਾਲਤ ਵਿੱਚ ਕਦੇ ਮਾਫ਼ ਨਹੀਂ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਹੀ ਨਰਿੰਦਰ ਮੋਦੀ ਤੋਂ ਸੱਤਾ ਖੋਹਣ ਵਾਲੇ ਹੋਣਗੇ, ਅਤੇ ਇਹ ਸ਼ਕਤੀ ਜ਼ਰੂਰ ਖਤਮ ਹੋ ਜਾਵੇਗੀ, ਅਤੇ ਮੋਦੀ ਸਰਕਾਰ ਲਈ ਅੱਜ ਤੋਂ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ।
ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸਰਕਾਰ ਅਤੇ ਉਪ ਰਾਜਪਾਲ ਨੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਮੁਹੱਲਾ ਕਲੀਨਿਕਾਂ ਦੇ ਬੱਸ ਮਾਰਸ਼ਲ, ਬੱਸ ਕੰਡਕਟਰ, ਨਰਸਾਂ ਅਤੇ ਫਾਰਮੇਸੀ ਸਟਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਸਾਰੇ ਬੇਰੁਜ਼ਗਾਰਾਂ ਦੀ ਆਵਾਜ਼ ਉਠਾ ਰਹੇ ਹਨ। ਜਿਸ ਤਰ੍ਹਾਂ ਭਾਜਪਾ ਨੇ ਝੂਠੇ ਕੇਸਾਂ ਅਤੇ ਸਾਜ਼ਿਸ਼ਾਂ ਰਾਹੀਂ ‘ਆਪ’ ਆਗੂਆਂ ਨੂੰ ਫਸਾਇਆ ਹੈ, ਉਹ ਸ਼ਰਮਨਾਕ ਹੈ। ਭਾਜਪਾ ਦੀ ਸਾਜ਼ਿਸ਼ ਅਦਾਲਤ ਵਿੱਚ ਬੇਨਕਾਬ ਹੋ ਗਈ ਹੈ। ਅਦਾਲਤ ਨੇ ਪੁਸ਼ਟੀ ਕੀਤੀ ਕਿ ਅਰਵਿੰਦ ਕੇਜਰੀਵਾਲ ਇੱਕ ਪੱਕੇ ਇਮਾਨਦਾਰ ਵਿਅਕਤੀ ਸਨ, ਹਨ ਅਤੇ ਰਹਿਣਗੇ। ਹੁਣ, ਭਾਜਪਾ ਜਵਾਬ ਦੇਣ ਲਈ ਘਾਟੇ ਵਿੱਚ ਹੈ।
ਅਤਿਸ਼ੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਕਹਿੰਦੀਆਂ ਸਨ ਕਿ ਉਨ੍ਹਾਂ ਕੋਲ ਸਕੂਲ, ਹਸਪਤਾਲ ਅਤੇ ਸੜਕਾਂ ਬਣਾਉਣ ਲਈ ਪੈਸੇ ਦੀ ਘਾਟ ਹੈ। ਪਰ ਅਰਵਿੰਦ ਕੇਜਰੀਵਾਲ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਰਾਜਨੀਤੀ ਇਮਾਨਦਾਰੀ ਨਾਲ ਕੀਤੀ ਜਾਵੇ, ਤਾਂ ਹਰ ਚੀਜ਼ ਲਈ ਪੈਸੇ ਦੀ ਘਾਟ ਹੈ। ਪਿਛਲੀਆਂ ਸਰਕਾਰਾਂ ਕੋਲ ਪੈਸੇ ਦੀ ਨਹੀਂ, ਸਗੋਂ ਇਰਾਦੇ ਦੀ ਘਾਟ ਸੀ, ਜੋ ਅਰਵਿੰਦ ਕੇਜਰੀਵਾਲ ਕੋਲ ਭਰਪੂਰ ਮਾਤਰਾ ਵਿੱਚ ਹੈ। ਭਾਜਪਾ ਨੂੰ ਡਰ ਸੀ ਕਿ ਜੇਕਰ ਅਰਵਿੰਦ ਕੇਜਰੀਵਾਲ ਦੀ ਇਮਾਨਦਾਰ ਰਾਜਨੀਤੀ ਸਫਲ ਹੋ ਗਈ, ਤਾਂ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਜਾਵੇਗਾ। ਪੂਰੇ ਦੇਸ਼ ਦੇ ਲੋਕ ਸਕੂਲ, ਮੁਹੱਲਾ ਕਲੀਨਿਕ ਅਤੇ ਚੰਗੀ ਰਾਜਨੀਤੀ ਦੀ ਮੰਗ ਕਰਨਗੇ। ਇਸੇ ਡਰ ਕਾਰਨ ਅਰਵਿੰਦ ਕੇਜਰੀਵਾਲ ‘ਤੇ ਚਿੱਕੜ ਉਛਾਲਿਆ ਗਿਆ ਅਤੇ ਇੱਕ ਸਾਜ਼ਿਸ਼ ਰਾਹੀਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ, ਸੀਬੀਆਈ ਅਤੇ ਈਡੀ ਨੂੰ ਸਾਡੇ ਕਿਸੇ ਵੀ ਨੇਤਾ ਦੇ ਘਰੋਂ ਭ੍ਰਿਸ਼ਟਾਚਾਰ ਦਾ ਇੱਕ ਵੀ ਰੁਪਿਆ ਨਹੀਂ ਮਿਲਿਆ। ਇਹ ਸਾਡੀ ਇਮਾਨਦਾਰੀ ਦਾ ਸਬੂਤ ਹੈ।
ਆਤਿਸ਼ੀ ਨੇ ਕਿਹਾ ਕਿ ਅਦਾਲਤ ਨੇ ਵੀ ਪੁਸ਼ਟੀ ਕੀਤੀ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇਮਾਨਦਾਰ ਹੈ, ਜਿਵੇਂ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਹਨ। ਪੂਰਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਅੱਤਿਆਚਾਰ ਦਾ ਗਵਾਹ ਹੈ। ਇਸ ਅੱਤਿਆਚਾਰ ਦੇ ਸ਼ਿਕਾਰ ਸਿਰਫ਼ ਆਮ ਆਦਮੀ ਪਾਰਟੀ ਹੀ ਨਹੀਂ, ਸਗੋਂ 10,000 ਬੱਸ ਮਾਰਸ਼ਲ, ਬੱਸ ਕੰਡਕਟਰ, ਡਰਾਈਵਰ ਅਤੇ ਮੁਹੱਲਾ ਕਲੀਨਿਕ ਦੇ ਡਾਕਟਰ ਅਤੇ ਕੰਪਾਊਂਡਰ ਵੀ ਹਨ ਜਿਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਜਦੋਂ ਵੀ ਕਿਸੇ ਤਾਨਾਸ਼ਾਹ ਦਾ ਅੱਤਿਆਚਾਰ ਵਧਦਾ ਹੈ, ਕੋਈ ਨਾ ਕੋਈ ਇਸਨੂੰ ਖਤਮ ਕਰਨ ਲਈ ਜ਼ਰੂਰ ਆਵੇਗਾ। ਮੋਦੀ ਜੀ, ਜੇਕਰ ਤੁਸੀਂ ਅਦਾਲਤ ਜਾਂ ਸੰਵਿਧਾਨ ਤੋਂ ਨਹੀਂ ਡਰਦੇ, ਤਾਂ ਘੱਟੋ ਘੱਟ ਰੱਬ ਤੋਂ ਡਰੋ; ਸਿਰਫ਼ ਰੱਬ ਹੀ ਤੁਹਾਡੇ ਅੱਤਿਆਚਾਰ ਨੂੰ ਖਤਮ ਕਰੇਗਾ।
ਗੁਜਰਾਤ ਇੰਚਾਰਜ ਗੋਪਾਲ ਰਾਏ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਸਾਰੇ ਪ੍ਰਮੁੱਖ ਨੇਤਾ ਝੂਠੇ ਦੋਸ਼ਾਂ ਤੋਂ ਬਰੀ ਹੋਣ ਤੋਂ ਬਾਅਦ ਇਮਾਨਦਾਰੀ ਦਾ ਝੰਡਾ ਲਹਿਰਾਉਂਦੇ ਹੋਏ ਕਲੀਨ ਚਿੱਟ ਲੈ ਕੇ ਵਾਪਸ ਪਰਤੇ ਹਨ। ਉਨ੍ਹਾਂ ਨੇ ਹਨੇਰੇ ਅਤੇ ਬੇਇਨਸਾਫ਼ੀ ਦੇ ਇਸ ਯੁੱਗ ਵਿੱਚ ਇਤਿਹਾਸਕ ਫੈਸਲਾ ਸੁਣਾਉਣ ਵਾਲੇ ਹੇਠਲੀ ਅਦਾਲਤ ਦੇ ਜੱਜ ਦੀ ਨਿਡਰਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹਮੇਸ਼ਾ ਪੱਕੇ ਇਮਾਨਦਾਰ ਰਹਿਣਗੇ, ਅਤੇ ਭਾਜਪਾ ਦੇ ਉਤਰਾਅ-ਚੜ੍ਹਾਅ ਇਸ ਸੱਚਾਈ ਨੂੰ ਨਹੀਂ ਬਦਲਣਗੇ। ਉਨ੍ਹਾਂ ਨੇ ਇਸ ਫੈਸਲੇ ਨੂੰ ਰਾਜਨੀਤਿਕ ਸਾਜ਼ਿਸ਼ ਕਹਿਣ ਲਈ ਕਾਂਗਰਸ ਦੀ ਵੀ ਸਖ਼ਤ ਆਲੋਚਨਾ ਕੀਤੀ। ਗੋਪਾਲ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਇਤਿਹਾਸਕ ਪ੍ਰਾਪਤੀਆਂ ਦੇ ਆਧਾਰ ‘ਤੇ ਪੰਜਾਬ ਵਿੱਚ ਦੁਬਾਰਾ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ, ਅਤੇ ਇਸਨੂੰ ਕਿਸੇ ਦੇ ਪੱਖ ਦੀ ਲੋੜ ਨਹੀਂ ਹੈ। 30 ਸਾਲਾਂ ਤੋਂ ਗੁਜਰਾਤ ਵਿੱਚ ਜਨਤਕ ਸਮਰਥਨ ਦਾ ਆਨੰਦ ਮਾਣਨ ਦੇ ਬਾਵਜੂਦ, ਕਾਂਗਰਸ ਨੇ ਹਮੇਸ਼ਾ ਭਾਜਪਾ ਅੱਗੇ ਆਤਮ ਸਮਰਪਣ ਕੀਤਾ ਹੈ, ਅਤੇ ਹੁਣ ਉਪ-ਚੋਣਾਂ ਵਿੱਚ ਇਸਦੀ ਜ਼ਮਾਨਤ ਜ਼ਬਤ ਹੋ ਰਹੀ ਹੈ। ਗੁਜਰਾਤ ਦੇ ਲੋਕ ਭਾਜਪਾ-ਕਾਂਗਰਸ ਦੀ ਮਿਲੀਭੁਗਤ ਨੂੰ ਸਮਝ ਗਏ ਹਨ। ਇਸ ਵਾਰ, ਗੁਜਰਾਤ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।
ਇਸ ਦੌਰਾਨ, ‘ਆਪ’ ਗੁਜਰਾਤ ਦੇ ਸੂਬਾ ਪ੍ਰਧਾਨ ਇਸੂਦਾਨ ਗੜ੍ਹਵੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਕੈਦ ਕਰਨ ਦਾ ਇੱਕ ਵੱਡਾ ਕਾਰਨ ਗੁਜਰਾਤ ਸੀ, ਕਿਉਂਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਗੁਜਰਾਤ ਵਿੱਚ ਭਾਜਪਾ ਦੇ 30 ਸਾਲਾਂ ਦੇ ਰਾਜ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਮਨੀਸ਼ ਸਿਸੋਦੀਆ ਨੇ ਸਿੱਖਿਆ ਮੰਤਰੀ ਦੇ ਹਲਕੇ ਦਾ ਦੌਰਾ ਕੀਤਾ ਅਤੇ ਖੰਡਰ ਸਕੂਲਾਂ ਦਾ ਪਰਦਾਫਾਸ਼ ਕੀਤਾ, ਅਤੇ ਸਤੇਂਦਰ ਜੈਨ ਨੇ ਗੁਜਰਾਤ ਨੂੰ ਮੁਹੱਲਾ ਕਲੀਨਿਕ ਮਾਡਲ ਪੇਸ਼ ਕੀਤਾ, ਤਾਂ ਭਾਜਪਾ ਨੇ ਘਬਰਾਹਟ ਵਿੱਚ ਆ ਕੇ ਇਨ੍ਹਾਂ ਆਗੂਆਂ ਨੂੰ ਜੇਲ੍ਹ ਭੇਜਣ ਦੀ ਸਾਜ਼ਿਸ਼ ਰਚੀ। ਉਨ੍ਹਾਂ ਯਾਦ ਦਿਵਾਇਆ ਕਿ 2022 ਦੀਆਂ ਗੁਜਰਾਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਤਿੱਖੇ ਦਬਾਅ ਕਾਰਨ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਤੰਬੂ ਵਿੱਚ ਇੱਕ ਮਾਡਲ ਸਕੂਲ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ। ਕਾਂਗਰਸ ਅਤੇ ਭਾਜਪਾ ਦੀ ਮਿਲੀਭੁਗਤ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਾ ਗੁਜਰਾਤ ਰਾਜ ਹੁਣ ਅਰਵਿੰਦ ਕੇਜਰੀਵਾਲ ਦੀ ਉਡੀਕ ਕਰ ਰਿਹਾ ਹੈ, ਅਤੇ 2027 ਵਿੱਚ, ਉੱਥੇ ਵੀ ਚੰਗੇ ਸਕੂਲ, ਹਸਪਤਾਲ ਅਤੇ ਇਮਾਨਦਾਰ ਰਾਜਨੀਤੀ ਸਥਾਪਤ ਹੋ ਜਾਵੇਗੀ।
ਇਸ ਦੌਰਾਨ, ‘ਆਪ’ ਦੇ ਗੋਆ ਸੂਬਾ ਪ੍ਰਧਾਨ, ਵਾਲਮੀਕਿ ਨਾਇਕ ਨੇ ਕਿਹਾ ਕਿ ਕਥਿਤ ਸ਼ਰਾਬ ਮਾਮਲੇ ਨੂੰ ਗੋਆ ਚੋਣਾਂ ਨਾਲ ਜੋੜਨ ਦੀ ਇੱਕ ਝੂਠੀ ਕੋਸ਼ਿਸ਼ ਕੀਤੀ ਗਈ ਸੀ, ਗੁੰਮਰਾਹਕੁੰਨ ਪ੍ਰਚਾਰ ਫੈਲਾਇਆ ਗਿਆ ਸੀ ਕਿ ਉੱਥੇ 100 ਕਰੋੜ ਰੁਪਏ ਵਿੱਚੋਂ 45 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਦੋਂ ਕਿ ਅਸਲ ਵਿੱਚ, 45 ਕਰੋੜ ਰੁਪਏ ਵੀ ਖਰਚ ਨਹੀਂ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਗੰਦੇ ਪ੍ਰਚਾਰ ਕਾਰਨ ਗੋਆ ਵਿੱਚ ਪਾਰਟੀ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਲਈ ਵਰਤਿਆ ਗਿਆ। ਹੁਣ, ਅਦਾਲਤ ਵੱਲੋਂ ਇਸ ਮਨਘੜਤ ਮਾਮਲੇ ਨੂੰ ਖਾਰਜ ਕਰਨ ਨਾਲ, ਕੱਲ੍ਹ ਝੂਠਾ ਪ੍ਰਚਾਰ ਕਰਨ ਵਾਲੇ ਭਾਜਪਾ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰਦੇ। ਦਿੱਲੀ ਵਿੱਚ ‘ਆਪ’ ਸਰਕਾਰ ਨੇ ਇਮਾਨਦਾਰੀ ਨਾਲ 10 ਸਾਲਾਂ ਵਿੱਚ ਸਿੱਖਿਆ, ਸਿਹਤ, ਬਿਜਲੀ, ਪਾਣੀ, ਬੱਸਾਂ ਆਦਿ ‘ਤੇ 6 ਲੱਖ ਕਰੋੜ ਰੁਪਏ ਖਰਚ ਕੀਤੇ, ਇਸ ਲਈ ਭਾਜਪਾ ਨੂੰ 100 ਕਰੋੜ ਰੁਪਏ ਦਾ ਮਾਮਲਾ ਘੜਨਾ ਪਿਆ, ਜਿਸਨੂੰ ਅਦਾਲਤ ਨੇ ਹੁਣ ਖਾਰਜ ਕਰ ਦਿੱਤਾ ਹੈ।
T20 World Cup : ਇੰਡਿਆ ਸੈਮੀਫਾਈਨਲ ਤੋਂ ਇੱਕ ਜਿੱਤ ਦੂਰ, ਜ਼ਿੰਬਾਬਵੇ ਨੂੰ 72 ਦੌੜਾਂ ਨਾਲ ਹਰਾਇਆ
written by Live 24 Punjabi
A comprehensive victory 🙌#TeamIndia clinch the #INDvZIM clash by 7️⃣2️⃣ runs courtesy of an all-round effort!
— BCCI (@BCCI) February 26, 2026
Scorecard ▶️ https://t.co/p4GxtxGkBf#T20WorldCup | #MenInBlue pic.twitter.com/Sk1dlTQ4FD
ਭਾਰਤ ‘ਚ ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੁਣ ਪੰਜਾਬ ‘ਚ : CM ਭਗਵੰਤ ਮਾਨ
written by Live 24 Punjabi
- ਲੁਧਿਆਣਾ ‘ਚ 3,200 ਕਰੋੜ ਰੁਪਏ ਦੀ ਲਾਗਤ ਵਾਲਾ ਟਾਟਾ ਸਟੀਲ ਪਲਾਂਟ ਮਾਰਚ ਤੋਂ ਹੋਵੇਗਾ ਕਾਰਜਸ਼ੀਲ, ਉਦਯੋਗ ਨੂੰ ਮਿਲੇਗਾ ਵੱਡਾ ਹੁਲਾਰਾ ਅਤੇ 2,500 ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ
- ਮੈਗਾ ਟਾਟਾ ਸਟੀਲ ਪ੍ਰੋਜੈਕਟ ਲੁਧਿਆਣਾ ਦੇ ਉਦਯੋਗਿਕ ਮਾਹੌਲ ਨੂੰ ਮਜ਼ਬੂਤੀ ਦੇਵੇਗਾ
- ਪੰਜਾਬ ਸਰਕਾਰ ਨੇ ਸੂਬੇ ‘ਚ ਟਾਟਾ ਸਟੀਲ ਦੇ ਸਭ ਤੋਂ ਵੱਡੇ ਪ੍ਰੋਜੈਕਟ ਦੇ ਸਮਾਂਬੱਧ ਲਾਗੂਕਰਨ ਨੂੰ ਯਕੀਨੀ ਬਣਾਇਆ
ਚੰਡੀਗੜ੍ਹ, 23 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਕਿਹਾ ਕਿ ਮਾਰਚ ਤੋਂ ਲੁਧਿਆਣਾ ਵਿੱਚ ਟਾਟਾ ਸਟੀਲ ਦੇ ਮੈਨੂਫੈਕਚਰਿੰਗ ਪਲਾਂਟ ਦੇ ਕਾਰਜਸ਼ੀਲ ਹੋਣ ਨਾਲ ਪੰਜਾਬ ਵਿੱਚ ਉਦਯੋਗ ਦੇ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਮਜ਼ਬੂਤ ਸ਼ਾਸਨ ਢਾਂਚੇ ਵਿੱਚ ਆਲਮੀ ਉਦਯੋਗ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਟਾਟਾ ਸਟੀਲ ਦੇ ਇਕ ਸੀਨੀਅਰ ਵਫ਼ਦ, ਜਿਸ ਵਿੱਚ ਉਪ-ਪ੍ਰਧਾਨ (ਲੌਂਗ ਪ੍ਰੋਡਕਟਸ) ਆਸ਼ੀਸ਼ ਅਨੁਪਮ ਅਤੇ ਕਾਰਪੋਰੇਟ ਮਾਮਲਿਆਂ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਸਨ, ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਾਟਾ ਸਟੀਲ ਗਰੁੱਪ ਦੁਨੀਆਂ ਦੇ ਮੋਹਰੀ ਸਟੀਲ ਨਿਰਮਾਤਾਵਾਂ ਵਿੱਚੋਂ ਇੱਕ ਹੈ, ਜਿਸ ਦੀ ਕੱਚੇ ਸਟੀਲ ਦੀ ਸਾਲਾਨਾ ਸਮਰੱਥਾ ਲਗਭਗ 34 ਮਿਲੀਅਨ ਟਨ ਹੈ ਅਤੇ ਦੁਨੀਆਂ ਦੇ ਵੱਖ ਵੱਖ ਭੂਗੋਲਿਕ ਖੇਤਰਾਂ ਵਿੱਚ ਇਸ ਦਾ ਮਜ਼ਬੂਤ ਸਥਾਨ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ ਲਿਮਟਿਡ ਲੁਧਿਆਣਾ ਦੀ ਹਾਈਟੈੱਕ ਵੈਲੀ ਨੇੜੇ ਰੀਬਾਰ ਮਿੱਲ ਦੇ ਨਾਲ ਇੱਕ 0.75 ਐਮ.ਟੀ.ਪੀ.ਏ. ਇਲੈਕਟ੍ਰਿਕ ਆਰਕ ਫਰਨੇਸ ਅਧਾਰਤ ਸਟੀਲ-ਮੇਕਿੰਗ ਫੈਸਿਲਟੀ ਸਥਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 115 ਏਕੜ ਵਿੱਚ ਫੈਲੇ ਇਸ ਪ੍ਰੋਜੈਕਟ ਵਿੱਚ ਸ਼ੁਰੂ ‘ਚ ਲਗਭਗ 2,600 ਕਰੋੜ ਦੇ ਨਿਵੇਸ਼ ਦੀ ਅਨੁਮਾਨ ਸੀ, ਜੋ ਹੁਣ ਵਧ ਕੇ 3,200 ਕਰੋੜ ਹੋ ਗਿਆ ਹੈ। ਇਸ ਪਲਾਂਟ ਤੋਂ ਲਗਭਗ 2,500 ਵਿਅਕਤੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਦੇ ਉਦਯੋਗਿਕ ਮਾਹੌਲ ਨੂੰ ਮਜ਼ਬੂਤੀ ਮਿਲੇਗੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਯੂਨਿਟ 100 ਪ੍ਰਤੀਸ਼ਤ ਸਟੀਲ ਸਕ੍ਰੈਪ ਨੂੰ ਕੱਚੇ ਮਾਲ ਵਜੋਂ ਵਰਤੇਗਾ ਅਤੇ ਟਿਕਾਊ ਅਤੇ ਵਾਤਾਵਰਣ-ਅਨੁਕੂਲ ਉਤਪਾਦਨ ਪ੍ਰਕਿਰਿਆ ਅਪਣਾਏਗਾ। ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਵਾਇਤੀ ਬਲਾਸਟ ਫਰਨੇਸ ਤਕਨਾਲੋਜੀ ਦੇ ਮੁਕਾਬਲੇ ਕਾਰਬਨ ਨਿਕਾਸ ਨੂੰ ਕਾਫ਼ੀ ਹੱਦ ਤੱਕ ਘਟਾਉਂਦਾ ਹੈ, ਜੋ ਵਾਤਾਵਰਣ ਅਨੁਕੂਲ ਅਤੇ ਟਿਕਾਊ ਉਦਯੋਗਿਕ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਦਿੰਦਾ ਹੈ।

ਪੰਜਾਬ ਸਰਕਾਰ ਵੱਲੋਂ ਨਿਭਾਈ ਗਈ ਸਰਗਰਮ ਭੂਮਿਕਾ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮੈਗਾ ਪ੍ਰੋਜੈਕਟ ਦੇ ਨਿਰਮਾਣ ਅਤੇ ਸੰਚਾਲਨ ਨੂੰ ਸਮਾਂਬੱਧ ਢੰਗ ਨਾਲ ਯਕੀਨੀ ਬਣਾਇਆ, ਜੋ ਕਿ ਪੰਜਾਬ ਦੀਆਂ ਉਦਯੋਗ-ਪੱਖੀ ਨੀਤੀਆਂ ਅਤੇ ਸਰਗਰਮ ਸ਼ਾਸਨ ਢਾਂਚੇ ਨੂੰ ਦਰਸਾਉਂਦਾ ਹੈ।
ਇਸ ਪ੍ਰੋਜੈਕਟ ਦੀ ਸ਼ੁਰੂਆਤ ਨੂੰ ਸੂਬੇ ਲਈ ਮਾਣ ਵਾਲੀ ਗੱਲ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਮਸ਼ੇਦਪੁਰ ਤੋਂ ਬਾਅਦ ਭਾਰਤ ਵਿੱਚ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ ਅਤੇ ਪੰਜਾਬ ਵਿੱਚ ਕੰਪਨੀ ਦੇ ਸਭ ਤੋਂ ਵੱਡੇ ਨਿਵੇਸ਼ ਨੂੰ ਦਰਸਾਉਂਦਾ ਹੈ। ਨਿਰੰਤਰ ਉਦਯੋਗਿਕ ਵਿਸਥਾਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਪ੍ਰੋਜੈਕਟ ਦੇ ਸਫ਼ਲ ਸੰਚਾਲਨ ਅਤੇ ਭਵਿੱਖ ਵਿੱਚ ਹੋਰ ਵਿਸਥਾਰ ਲਈ ਟਾਟਾ ਸਟੀਲ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Newer Posts
