Home ਪੰਜਾਬAmul ਨੇ 2 ਰੁਪਏ ਪ੍ਰਤੀ ਲੀਟਰ ਵਧਾਏ ਦੁੱਧ ਦੇ ਰੇਟ, ਅੱਜ ਤੋਂ ਦੇਸ਼ ਭਰ ਵਿੱਚ ਨਵੀਆਂ ਕੀਮਤਾਂ ਲਾਗੂ

Amul ਨੇ 2 ਰੁਪਏ ਪ੍ਰਤੀ ਲੀਟਰ ਵਧਾਏ ਦੁੱਧ ਦੇ ਰੇਟ, ਅੱਜ ਤੋਂ ਦੇਸ਼ ਭਰ ਵਿੱਚ ਨਵੀਆਂ ਕੀਮਤਾਂ ਲਾਗੂ

by Live 24 Punjabi
  • ਚਾਰੇ, ਪਸ਼ੂ ਆਹਾਰ ਅਤੇ ਪੈਕੇਜਿੰਗ ਮਹਿੰਗੀ ਹੋਣ ਕਾਰਨ ਲਿਆ ਗਿਆ ਫੈਸਲਾ

ਚੰਡੀਗੜ੍ਹ, 14 ਮਈ : ਦੇਸ਼ ਦੀ ਪ੍ਰਮੁੱਖ ਡੇਅਰੀ ਬ੍ਰਾਂਡ Amul ਨੇ ਪੂਰੇ ਭਾਰਤ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਦੁੱਧ ਦੇ ਰੇਟਾਂ ਵਿੱਚ ਪ੍ਰਤੀ ਲੀਟਰ 2 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ 14 ਮਈ ਤੋਂ ਲਾਗੂ ਹੋ ਗਈਆਂ ਹਨ, ਜਿਸ ਨਾਲ ਆਮ ਖਪਤਕਾਰਾਂ ਦੀ ਜੇਬ ‘ਤੇ ਹੋਰ ਬੋਝ ਪੈਣ ਦੀ ਸੰਭਾਵਨਾ ਹੈ।

ਅਮੂਲ ਦੇ ਸੰਚਾਲਨ ਹੇਠ ਕੰਮ ਕਰਨ ਵਾਲੀ Gujarat Cooperative Milk Marketing Federation (GCMMF) ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਸ਼ੂ ਆਹਾਰ, ਚਾਰੇ ਅਤੇ ਪੈਕੇਜਿੰਗ ਸਮੱਗਰੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਇਹ ਫੈਸਲਾ ਲੈਣਾ ਪਿਆ ਹੈ। ਸੰਸਥਾ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਇਹ ਵਾਧਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਦੁੱਧ ਉਤਪਾਦਨ ਨਾਲ ਜੁੜੇ ਕਿਸਾਨਾਂ ਅਤੇ ਡੇਅਰੀ ਸੈਕਟਰ ‘ਤੇ ਵਧਦੇ ਖਰਚ ਦਾ ਨਕਾਰਾਤਮਕ ਅਸਰ ਨਾ ਪਵੇ।

ਨਵੀਆਂ ਕੀਮਤਾਂ ਅਨੁਸਾਰ ਅਮੂਲ ਗੋਲਡ ਫੁੱਲ ਕ੍ਰੀਮ ਦੁੱਧ ਹੁਣ 35 ਰੁਪਏ ਅੱਧਾ ਲੀਟਰ ਅਤੇ 69 ਰੁਪਏ ਪ੍ਰਤੀ ਲੀਟਰ ਵਿੱਚ ਮਿਲੇਗਾ। ਅਮੂਲ ਤਾਜ਼ਾ (ਟੋਨਡ ਮਿਲਕ) ਦੀ ਕੀਮਤ 30 ਰੁਪਏ 500 ਮਿ.ਲੀ. ਅਤੇ 57 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸੇ ਤਰ੍ਹਾਂ ਅਮੂਲ ਗਾਂ ਦਾ ਦੁੱਧ 31 ਰੁਪਏ 500 ਮਿ.ਲੀ. ਵਿੱਚ ਉਪਲਬਧ ਹੋਵੇਗਾ, ਜਦਕਿ ਮੱਝ ਦਾ ਦੁੱਧ 75 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾਵੇਗਾ।

GCMMF ਮੁਤਾਬਕ ਇਹ ਵਾਧਾ ਤਾਜ਼ੇ ਦੁੱਧ ਦੇ ਮੁੱਖ ਪੈਕੇਟਾਂ ‘ਤੇ ਲਾਗੂ ਹੋਵੇਗਾ ਅਤੇ ਇਹ ਲਗਭਗ 2.5 ਤੋਂ 3.5 ਫੀਸਦੀ ਤੱਕ ਦੇ ਵਾਧੇ ਦੇ ਬਰਾਬਰ ਹੈ। ਡੇਅਰੀ ਖੇਤਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਦੁੱਧ ਕੰਪਨੀਆਂ ਵੀ ਕੀਮਤਾਂ ਵਿੱਚ ਵਾਧਾ ਕਰ ਸਕਦੀਆਂ ਹਨ।

Have any thoughts?

Share your reaction or leave a quick response — we’d love to hear what you think!

You may also like

Leave a Comment