ਸਾਲ 2026 ਦਾ ਇੰਡਿਆ ਸਮੇਤ ਦੁਨੀਆ ਭਰ ਵਿੱਚ ਆਗਮਨ ਹੋ ਗਿਆ ਹੈ। ਦਿੱਲੀ ਵਿੱਚ ਦੇਰ ਰਾਤ ਨੂੰ ਸੈਂਕੜੇ ਲੋਕ ਇੰਡੀਆ ਗੇਟ ‘ਤੇ ਇਕੱਠੇ ਹੋਏ ਅਤੇ ਨਵੇਂ ਸਾਲ ਦਾ ਜਸ਼ਨ ਮਨਾਇਆ ਜੰਮੂ-ਕਸ਼ਮੀਰ ਵਿੱਚ, ਲੋਕਾਂ ਨੇ ਬਰਫ਼ਬਾਰੀ ਦੇ ਵਿਚਕਾਰ 2026 ਦਾ ਸਵਾਗਤ ਕੀਤਾ।
ਨਿਊਜ਼ੀਲੈਂਡ ਨਵੇਂ ਸਾਲ ਦਾ ਸਵਾਗਤ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ। ਆਕਲੈਂਡ ਵਿੱਚ 12 ਵਜ ਦੇ ਹੀ 240 ਮੀਟਰ ਉੱਚੇ ਸਕਾਈ ਟਾਵਰ ‘ਤੇ ਲਗਭਗ 3,500 ਆਤਿਸ਼ਬਾਜ਼ੀਆਂ ਚਲਾਈਆਂ ਗਈਆਂ। ਸਕਾਈ ਟਾਵਰ ਨਿਊਜ਼ੀਲੈਂਡ ਦੀ ਸਭ ਤੋਂ ਉੱਚੀ ਇਮਾਰਤ ਹੈ। ਦੁਨੀਆ ਦੇ ਪੂਰਬੀ ਹਿੱਸੇ ਵਿੱਚ ਸਥਿਤ ਹੋਣ ਕਰਕੇ, ਨਿਊਜ਼ੀਲੈਂਡ ਚ ਨਵੇਂ ਸਾਲ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹੁੰਦੀ ਹੈ।
ਜਾਪਾਨ, ਚੀਨ ਅਤੇ ਸਿੰਗਾਪੁਰ ਨੇ ਆਤਿਸ਼ਬਾਜ਼ੀ ਨਾਲ ਨਵਾਂ ਸਾਲ ਮਨਾਇਆ। ਦੱਖਣੀ ਕੋਰੀਆ ਵਿੱਚ, ਨਵੇਂ ਸਾਲ ਦੀ ਸ਼ੁਰੂਆਤ ਦਾ ਐਲਾਨ ਕਰਨ ਲਈ ਇੱਕ ਵੱਡੀ ਘੰਟੀ ਵਜਾਈ ਗਈ। ਆਸਟ੍ਰੇਲੀਆ ਵਿੱਚ ਸਿਡਨੀ ਹਾਰਬਰ ਉੱਤੇ ਰਵਾਇਤੀ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ।

Have any thoughts?
Share your reaction or leave a quick response — we’d love to hear what you think!
