ਚੰਡੀਗੜ੍ਹ ‘ਚ ਅਜੇ ਸਕੂਲਾਂ ਨੂੰ ਧਮਕੀ ਦਾ ਮਾਮਲਾ ਠੰਢਾ ਨਹੀਂ ਹੋਇਆ ਸੀ, ਹੁਣ ਪੰਜਾਬ ਸਕੱਤਰੇਤ ਨੂੰ ਧਮਕੀ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਪੁਲਿਸ (Chandigarh Police) ਨੇ ਧਮਕੀ ਨੂੰ ਲੈ ਕੇ ਸਕੱਤਰੇਤ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਪੁਲਿਸ ਵੱਲੋਂ ਚੌਕਸੀ ਵਧਾਉਂਦੇ ਹੋਏ ਬੰਬ ਨਿਰੋਧਕ ਦਸਤਿਆਂ ਤੇ ਹੋਰ ਟੀਮਾਂ ਸਮੇਤ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਬੀਤੇ ਦਿਨ ਚੰਡੀਗੜ੍ਹ (Chandigarh News) ਦੇ ਕਈ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ (School Bomb Threat) ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।
ਪੰਜਾਬ ਸਕੱਤਰੇਤ ਨੂੰ ਉਡਾਉਣ ਦੀ ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ, ਜਿਸ ਕਾਰਨ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ। ਸਾਵਧਾਨੀ ਵੱਜੋਂ ਪੁਲਿਸ ਨੇ ਪੂਰੇ ਸਕੱਤਰੇਤ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਧਮਕੀ ਭਰੀ ਈਮੇਲ ਵਿੱਚ ਖ਼ਾਲਿਸਤਾਨ ਨੈਸ਼ਨਲ ਆਰਮੀ ਦੇ ਇੰਜੀ. ਗੁਰਾਨਕ ਸਿੰਘ ਰੁਕਨ ਸ਼ਾਹਵਾਲਾ ਵੱਲੋਂ ਭੇਜੀ ਦੱਸੀ ਜਾ ਰਹੀ ਹੈ, ਜਿਸ ਨੇ ਮੇਲ ਵਿੱਚ ਲਿਖਿਆ ਹੈ, ”ਅੱਜ ਭੰਡ ਮੰਨ ਦਫ਼ਤਰ ਵਿੱਚ, ਪੰਜਾਬ ਹੁਣ ਖ਼ਾਲਿਸਤਾਨ, ਭੰਡ ਮੰਨ ਦਾ ਹਸ਼ਰ ਬਣਤਾ ਵਾਲਾ, ਆਈ.ਈ.ਡੀ. ਬੈਟਰੀਆਂ ਫਿਊਜ਼ ਤਿਆਰ, ਅੱਜ ਜਾਂ ਕੱਲ੍ਹ ਧਮਾਕਾ ਤੇਰੇ ਦਫ਼ਤਰ ਵਿੱਚ ਪੰਜਾਬ ਸਕੱਤਰਾਲੇ ਵਿੱਚ।”
ਧਮਕੀ ਵਿੱਚ ਅੱਗੇ ਸੀਐਮ ਮਾਨ ਨੂੰ ਚੇਤਾਵਨੀ ਦਿੱਤੀ ਗਈ, ”ਜਿੱਥੇ ਤੂੰ ਹਿੰਦੂ ਭਾਈਆ ਆਤੰਕਵਾਦੀ, ਡੀ.ਜੀ.ਪੀ. ਯਾਦਵ ਨਾਲ ਯੋਜਨਾ ਬਣਾਉਂਦਾ ਹੈਂ, ਪੰਜਾਬ ਦੇ ਨੌਜਵਾਨਾਂ ‘ਤੇ ਪੁਲਿਸ ਮੁਕਾਬਲਿਆਂ ਅਤੇ ਖ਼ਾਲਿਸਤਾਨ ਰੈਫਰੈਂਡਮ ਵਾਲਿਆਂ ਨੂੰ ਰੋਕਣ ਦਾ ਬਦਲਾ, ਭੰਡ ਮਾਨ, – ਕੋਈ ਨਹੀਂ ਰੋਕ ਸਕਦਾ, ਤੇਰਾ ਹਸ਼ਰ ਬੰਤੇ ਵਾਲਾ ਕਰਾਂਗੇ, ਜੁੱਤੀ ਵੀ ਨਹੀਂ ਲੱਭਣੀ।”
ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ, ਬੰਬ ਡਿਸਪੋਜ਼ਲ ਸਕੁਐਡ (ਬੀਡੀਐਸ), ਸੀਆਈਐਸਐਫ, ਡੌਗ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚੀਆਂ। ਪੂਰੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਪੁਲਿਸ ਟੀਮਾਂ ਵੱਲੋਂ ਕਿਸੇ ਵੀ ਸ਼ੱਕੀ ਵਸਤੂ ਨੂੰ ਲੈ ਕੇ ਸਕੱਤਰੇਤ ਦੇ ਹਰ ਬਲਾਕ, ਕਮਰੇ ਅਤੇ ਪਾਰਕਿੰਗ ਖੇਤਰ ਦੀ ਜਾਂਚ ਕੀਤੀ ਜਾ ਰਹੀ ਹੈ।

Have any thoughts?
Share your reaction or leave a quick response — we’d love to hear what you think!
