Home ਪੰਜਾਬਪੈਨਸ਼ਨਰ ਦਿਹਾੜੇ ਮੌਕੇ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੀਨਿਅਰ ਪੈਨਸ਼ਨਰਜ਼ ਨੂੰ ਕੀਤਾ ਗਿਆ ਸਨਮਾਨਿਤ

ਪੈਨਸ਼ਨਰ ਦਿਹਾੜੇ ਮੌਕੇ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੀਨਿਅਰ ਪੈਨਸ਼ਨਰਜ਼ ਨੂੰ ਕੀਤਾ ਗਿਆ ਸਨਮਾਨਿਤ

by Live 24 Punjabi

ਜਲੰਧਰ : ਆਲ ਇੰਡੀਆ ਰੇਲਵੇ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਦੀ ਅਗਵਾਈ ‘ਚ ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਪੈਨਸ਼ਨਰਾਂ ਵਲੋਂ ਅੱਜ ਜਲੰਧਰ ਵਿਖੇ ਪੈਨਸ਼ਨਰਜ ਡੇਅ ਮਨਾਇਆ ਗਿਆ। ਇਸ ਮੌਕੇ ਤੇ ਜਲੰਧਰ ਦੇ ਸ਼੍ਰੀ ਸੱਤਿਆ ਨਾਰਾਇਣ ਮੰਦਰ ਦੇ ਹਾਲ ਚ ਹਜਾਰੀ ਲਾਲ ਪੂਰੀ ਤੇ ਐਲ ਡੀ ਵਰਮਾ ਦੀ ਅਗਵਾਈ ਚ ਇਕ ਸਮਾਗਮ ਆਯੋਜਿਤ ਕੀਤਾ ਗਿਆ।

ਇਸ ਦਿਹਾੜੇ ‘ਤੇ ਰੇਲਵੇ ਪ੍ਰਸ਼ਾਸਨ ਵਲੋਂ ਡਾ. ਜੇ ਐਸ ਨਿੱਜਰ ACMS ਅਤੇ ਸ਼ਿਵਦੱਤ ਡਿਵੀਜ਼ਨ ਸਕੱਤਰ NRMU ਨੇ ਮੁੱਖ ਮਹਿਮਾਨ ਵਜੋਂ ਸਮਾਰੋਹ ਚ ਭਾਗ ਲਿਆ। ਇਸ ਮੌਕੇ ਤੇ 75 ਸਾਲ ਦੀ ਉਮਰ ਪੂਰੀ ਕਰ ਚੁੱਕੇ ਸੀਨਿਅਰ ਪੈਨਸ਼ਨਰਜ਼ ਕੇਵਲ ਕ੍ਰਿਸ਼ਨ, ਅਸ਼ਵਨੀ ਕੁਮਾਰ, ਐਲਡੀ ਵਰਮਾ, ਗੁਰਦਿਆਲ ਦਾਸ, ਸਰਵਣ ਸਿੰਘ, ਦਲਬੀਰ ਸਿੰਘ, ਜਸਵਿੰਦਰ ਸਿੰਘ, ਐਸਪੀ ਸਿੰਘ ਅਤੇ ਜਰਨੈਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

ਇਸ ਤੋਂ ਬਾਅਦ ਵੱਖ-ਵੱਖ ਸ਼ਾਖਾਵਾਂ ਦੇ ਪ੍ਰਤੀਨਿਧੀਆਂ ਸ਼੍ਰੀ ਐਮ.ਐਮ. ਸ਼ਰਮਾ ਲੁਧਿਆਣਾ, ਸ਼੍ਰੀ ਸੁਖਵਿੰਦਰ ਸਿੰਘ ਅੰਮ੍ਰਿਤਸਰ, ਸ਼੍ਰੀ ਪੂਰਨ ਸਿੰਘ ਪਠਾਨਕੋਟ, ਸ਼੍ਰੀ ਵਿਆਸ ਦੇਵ ਚੱਢਾ, ਸ਼੍ਰੀ ਆਰ.ਸੀ. ਮਹਿਤਾ ਫਿਰੋਜ਼ਪੁਰ, ਸ਼ਿਵਦੱਤ ਮੰਡਲ ਸਕੱਤਰ NRMU, RCF ਕਪੂਰਥਲਾ ਤੋਂ ਸ਼੍ਰੀ ਨਿਰੰਜਨ ਸਿੰਘ ਅਤੇ ਜਲੰਧਰ ਤੋਂ ਗੁਰਦਿਆਲ ਦਾਸ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸ਼੍ਰੀ ਗੁਰੂ ਦਿਆਲ ਦਾਸ ਅਤੇ ਪਰਮਿੰਦਰ ਸਿੰਘ ਪਿੰਕੀ ਨੇ ਸਟੇਜ ਸੰਚਾਲਨ ਕੀਤਾ ਅਤੇ ਸ਼੍ਰੀ ਦੇਵਰਾਜ ਬ੍ਰਾਂਚ ਕੈਸ਼ੀਅਰ ਅਤੇ ਮੰਡਲ ਕੈਸ਼ੀਅਰ ਅਸ਼ਵਨੀ ਕੁਮਾਰ ਨੇ ਬ੍ਰਾਂਚ ਦੇ ਖਾਤੇ ਪੇਸ਼ ਕੀਤੇ ਜਿਨ੍ਹਾਂ ਨੂੰ ਜਨਰਲ ਕਮੇਟੀ ਨੇ ਪਾਸ ਕੀਤਾ। ਜ਼ੋਨਲ ਕੈਸ਼ੀਅਰ ਮੈਡਮ ਜਤਿੰਦਰ ਕੌਰ, ਜ਼ੋਨਲ ਸਹਾਇਕ ਸਕੱਤਰ ਸ਼੍ਰੀਮਤੀ ਪੁਸ਼ਪਾ ਗੁਪਤਾ AIRPWD ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਪੇਸ਼ ਕੀਤੀਆਂ।

ਇਸ ਮੌਕੇ ਫਿਰੋਜ਼ਪੁਰ ਮੰਡਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਕਾਮਰੇਡ ਗੁਰਦਿਆਲ ਦਾਸ ਮੰਡਲ ਸਕੱਤਰ ਆਲ ਇੰਡੀਆ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਅਤੇ ਐਸ.ਪੀ. ਸਿੰਘ ਜ਼ੋਨਲ ਪ੍ਰਧਾਨ ਰਿਟਾਇਰਡ ਫੈਡਰੇਸ਼ਨ ਨੇ ਪੈਨਸ਼ਨਰਜ਼ ਡੇ ਮਨਾਉਣ ਬਾਰੇ ਜਾਣਕਾਰੀ ਦਿੱਤੀ ਤੇ ਪੈਨਸ਼ਨਰਾਂ ਦੀਆਂ ਰਾਸ਼ਟਰੀ ਪੱਧਰ ਦੀਆਂ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ।

Have any thoughts?

Share your reaction or leave a quick response — we’d love to hear what you think!

You may also like

Leave a Comment