Home ਪੰਜਾਬਗਣਿਤ ਜ਼ਿੰਦਗੀ ਦੇ ਹਰ ਪਹਿਲੂ ਦੀ ਕੁੰਜੀ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ‘ਚ ਕੌਮੀ ਗਣਿਤ ਦਿਵਸ ਮਨਾਇਆ

ਗਣਿਤ ਜ਼ਿੰਦਗੀ ਦੇ ਹਰ ਪਹਿਲੂ ਦੀ ਕੁੰਜੀ, ਪੁਸ਼ਪਾ ਗੁਜਰਾਲ ਸਾਇੰਸ ਸਿਟੀ ‘ਚ ਕੌਮੀ ਗਣਿਤ ਦਿਵਸ ਮਨਾਇਆ

by Live 24 Punjabi

ਜਲੰਧਰ : ਪੁਸ਼ਪਾ ਗੁਜਰਾਲ ਸਾਇੰਸ ਵਲੋਂ ਭਾਰਤ ਦੇ ਮਹਾਨ ਗਣਿਤ ਸਾਸ਼ਤਰੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਵਸ ਸਬੰਧੀ ਗਣਿਤ ਦੀਆਂ ਗਤੀਵਿਧੀਆਂ ਦੇ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਗਣਿਤ ਗੈਲਰੀ ਦੀ ਵਿਜ਼ਿਟ ਕਰਵਾਈ ਗਈ । ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਵਿਦਿਆਰਥੀਆਂ ਦੀ ਗਣਿਤ ਦੇ ਵਿਸ਼ੇ ਵਿਚ ਉਤਸਕਤਾ ਅਤੇ ਦਿਲਚਸਪੀ ਪੈਦਾ ਕਰਨਾ ਸੀ ਤਾਂ ਜੋ ਉਹ ਗਣਿਤ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ। ਗਣਿਤ ਦਿਵਸ ਮਨਾਉਣ ਦਾ ਇਸ ਵਾਰ ਥੀਮ “ਗਣਿਤ, ਕਲਾ ਅਤੇ ਰਚਨਾਤਿਮਕਤਾ ਸੀ” । ਇਸ ਮੌਕੇ ਸੂਬੇ ਭਰ ਦੇ ਸਕੂਲਾਂ ਵਿਚੋਂ 100 ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਗਣਿਤ ਜ਼ਿੰਦਗੀ ਦੇ ਹਰ ਪਹਿਲੂ ਦੀ ਕੁੰਜੀ ਹੈ ਅਤੇ ਇਸ ਤੋਂ ਬਿਨਾਂ ਕੋਈ ਵੀ ਅਧਿਐਨ, ਖੋਜ ਦੇ ਕੰਮ ਪੂਰੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਕਿਤਾਬਾਂ ਰਾਹੀਂ ਗਣਿਤ ਨੂੰ ਸਮਝਣ ਤੇ ਸਿੱਖਣ ਵਿਚ ਆਉਂਦੀਆਂ ਮੁਸ਼ਕਲਾਂ ਦੇ ਕਾਰਨ ਵਿਦਿਆਰਥੀਆਂ ਨੂੰ ਗਣਿਤ ਦਾ ਫ਼ੋਬੀਆਂ ਵੀ ਹੋ ਜਾਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਗਣਿਤ ਦੀਆਂ ਮੁਸ਼ਕਲਾਂ ਨੂੰ ਗੈਰ-ਰਸਮੀ ਸਿੱਖਿਆ ਰਾਹੀਂ ਸਮਝਾਉਣਾ ਸਮੇਂ ਦੀ ਅਹਿਮ ਲੋੜ ਹੈ।

ਨੈਸ਼ਨਲ ਤੇ ਸਟੇਟ ਐਵਾਰਡੀ ਗਣਿਤ ਮਾਹਿਰ ਸ੍ਰੀ ਕਿਰਨਦੀਪ ਸਿੰਘ ਇਸ ਮੌਕੇ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਆਪਣੇ ਸੈਸ਼ਨ ਦੌਰਾਨ ਕਿਰਨਦੀਪ ਸਿੰਘ ਵਲੋਂ ਗਣਿਤ ਦੇ ਮਾਡਲਾਂ, ਕਿੱਟਾਂ ਅਤੇ ਖੇਡਾਂ ਰਾਹੀਂ ਗਣਿਤ ਦੇ ਸਿਧਾਂਤਾਂ ਨੂੰ ਬੜੇ ਹੀ ਆਸਾਨ ਕਰਕੇ ਸਮਝਾਇਆ ਗਿਆ।ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਗਣਿਤ ਦੇ ਮੁੱਢਲੇ ਸਿਧਾਂਤਾਂ ‘ਤੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਢਲੇ ਪੱਧਰ ਮਜ਼ਬੂਤ ਪਕੜ ਨਾਲ ਉਨਤ ਪੱਧਰ ਦੇ ਸਿਧਾਂਤਾਂ ਨੂੰ ਬੜੀ ਅਸਾਨੀ ਤੇ ਪ੍ਰਭਾਵਸ਼ਲੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਗਣਿਤ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਢੰਗ ਤਰੀਕੇ ਸਿੱਖੇ।

Have any thoughts?

Share your reaction or leave a quick response — we’d love to hear what you think!

You may also like

Leave a Comment