ਡਾ. ਨਵਜੋਤ ਕੌਰ ਸਿੱਧੂ ਨੇ ਇਕ ਵਾਰ ਫਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵੱਡੇ ਇਲਜ਼ਾਮ ਲਗਾਏ ਹਨ। ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ‘ਤੇ ਜ਼ਮੀਨ ਦੱਬਣ ਤੇ ਖ੍ਰੀਦਣ ਦੇ ਆਰੋਪ ਲਗਾਏ ਹਨ।
ਨਵਜੋਤ ਕੌਰ ਸਿੱਧੂ ਨੇ ਟਵੀਟ ਕਰਦਿਆਂ ਜ਼ੀਰਕਪੁਰ ‘ਚ ਜ਼ਮੀਨ ਖਰੀਦਣ ਸਬੰਧੀ ਰਾਜਾ ਵੜਿੰਗ ਤੋਂ ਸਵਾਲ ਪੁੱਛੇ ਹਨ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਤੁਸੀਂ ਜ਼ੀਰਕਪੁਰ ‘ਚ 100 ਏਕੜ ਜ਼ਮੀਨ ਕਿਵੇਂ ਖਰੀਦੀ ? ਤੁਸੀਂ ਆਪਣੇ ਲੁੱਟੇ ਹੋਏ ਪੈਸੇ ਨਾਲ ਸਿਰਫ਼ 40 ਏਕੜ ਹੀ ਖਰੀਦ ਸਕਦੇ ਸੀ ਅਤੇ ਬਾਕੀ 60 ਏਕੜ ਜ਼ਮੀਨ ਤੁਸੀਂ ਜਾਅਲੀ ਸਾਈਨ ਕਰਕੇ ਅਤੇ ਲੋਕਾਂ ਦੇ ਅਗੂੰਠੇ ਦੇ ਨਿਸ਼ਾਨ ਲੈ ਕੇ ਮਾਸੂਮ ਲੋਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਖੋਹੀ ਹੈ।
ਰਾਜਸਥਾਨ ਤੋਂ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਨਾਲ 2400 ਕਰੋੜ ਦਾ ਘੁਟਾਲਾ। ਅਦਾਲਤ ਵਿੱਚ ਜਵਾਬ ਦਿਓ ਅਤੇ ਜੇਲ੍ਹ ਲਈ ਤਿਆਰ ਰਹੋ। ਨਵਜੋਤ ਕੌਰ ਸਿੱਧੂ ਨੇ ਦੂਜੇ ਟਵੀਟ ‘ਚ ਕਿਹਾ ਹੈ ਕਿ ‘ਤੁਸੀਂ (ਰਾਜਾ ਵੜਿੰਗ) ਪਹਿਲੇ ਅਜਿਹੇ ਵਿਅਕਤੀ ਹੋ ,ਜਿਸ ਨੇ ਕਾਂਗਰਸ ਨਾਲ ਜੁੜੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਹੀਂ ਬਖਸ਼ਿਆ, ਇੱਕ ਮੈਂਬਰ ਦੀ ਜੁਆਇਨਿੰਗ ਫੀਸ 75 ਰੁਪਏ ਰੱਖੀ ਹੈ। ਜ਼ਰਾ ਸੋਚੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਲੁੱਟਿਆ ਹੈ।
ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਜਾਂ ਚੰਗੀ ਪਲੇਸਮੈਂਟ ਦਿਵਾ ਕੇ ਉਨ੍ਹਾਂ ਦੀ ਮਦਦ ਕੀਤੀ ਹੈ? ਕੀ ਨੌਜਵਾਨਾਂ ਦਾ ਇਸਤੇਮਾਲ ਸਿਰਫ਼ ਲੋਕਾਂ ਨੂੰ ਇਕੱਠਾ ਕਰਨ, ਰੈਲੀਆਂ ਕਰਨ ਅਤੇ ਆਪਣੇ ਲਈ ਨਾਅਰੇ ਲਗਾਉਣ ਲਈ ਕੀਤਾ ਜਾਂਦਾ ਹੈ? ਕੀ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਨੌਜਵਾਨਾਂ ਤੋਂ ਇਕੱਠੇ ਕੀਤੇ ਜਾਣ ਵਾਲੇ 7.5 ਕਰੋੜ ਰੁਪਏ ਕਿਵੇਂ ਖਰਚ ਕਰਨ ਵਾਲੇ ਹੋ ?

Have any thoughts?
Share your reaction or leave a quick response — we’d love to hear what you think!
