• ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਮਿਲੇ, ਕਿਹਾ ‘ਆਪ’ ਦੀ ਹਰੇਕ ਪਿੰਡ ਤੱਕ ਪਹੁੰਚ ਨਾਲ ਪੰਜਾਬ ਦੀ ਕੰਮ ਦੀ ਰਾਜਨੀਤੀ ਦੀ ਚੋਣ ਝਲਕਦੀ ਹੈ
• ਪਾਰਟੀ ਕਾਡਰ ਤੇ ਨਵੇਂ ਚੁਣੇ ਨੁਮਾਇੰਦਿਆਂ ਲਈ ‘ਮਿਸ਼ਨ 45 ਫੀਸਦੀ ਵੋਟ’ ਕੀਤਾ ਸਾਂਝਾ
ਲੁਧਿਆਣਾ, 8 ਜਨਵਰੀ : ਇਕ ਮਜ਼ਬੂਤ ਸਿਆਸੀ ਸੰਦੇਸ਼ ਦਿੰਦੇ ਹੋਏ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਜ਼ੋਰ ਦੇ ਕੇ ਆਖਿਆ ਕਿ ਪੰਜਾਬ ਡਰ, ਗੁੰਡਾਗਰਦੀ ਅਤੇ ਹੇਰਾਫੇਰੀ ਵਾਲੀਆਂ ਚੋਣਾਂ ਦੇ ਯੁੱਗ ਤੋਂ ਫੈਸਲਾਕੁੰਨ ਤੌਰ ਉੱਤੇ ਬਾਹਰ ਆ ਗਿਆ ਹੈ। ਉਨ੍ਹਾਂ ਨਾਲ ਹੀ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਹੁਣ ‘ਯੁੱਧ ਨਸ਼ਿਆਂ ਵਿਰੁੱਧ’ ਦੀ ਤਰਜ਼ ਉੱਤੇ ਗੈਂਗਸਟਰਾਂ ਵਿWੱਧ ਵੱਡੇ ਪੱਧਰ ਉੱਤੇ ਜੰਗ ਸ਼ੁਰੂ ਕਰੇਗੀ।
ਪੰਚਾਇਤ ਚੋਣਾਂ ਵਿੱਚ ‘ਆਪ’ ਦੀ 70 ਪ੍ਰਤੀਸ਼ਤ ਤੋਂ ਵੱਧ ਸੀਟਾਂ ਉੱਤੇ ਸ਼ਾਨਦਾਰ ਜਿੱਤ ਨੂੰ ਸਾਫ਼—ਸੁਥਰੀ ਰਾਜਨੀਤੀ ਅਤੇ ਇਮਾਨਦਾਰ ਸ਼ਾਸਨ ਲਈ ਫਤਵਾ ਦੱਸਦਿਆਂ ‘ਆਪ’ ਮੁਖੀ ਨੇ ਕਿਹਾ ਕਿ ਪੰਜਾਬ ਨੇ ਆਪਣੇ ਇਤਿਹਾਸ ਵਿੱਚ ਸਥਾਨਕ ਇਕਾਈਆਂ ਦੀਆਂ ਚੋਣਾਂ ਸਭ ਤੋਂ ਸਾਫ਼ਗੋਈ ਨਾਲ ਹੁੰਦੀਆਂ ਦੇਖੀਆਂ ਹਨ, ਜਿਨ੍ਹਾਂ ਵਿੱਚ ਇਕ ਵੀ ਵੋਟ ਤਬਦੀਲ ਨਹੀਂ ਹੋਈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਪੱਖੀ ਸ਼ਾਸਨ ਨੇ ਰਵਾਇਤੀ ਪਾਰਟੀਆਂ ਨੂੰ ਆਪਣੇ ਮੈਨੀਫੈਸਟੋ ਦੁਬਾਰਾ ਲਿਖਣ ਲਈ ਮਜਬੂਰ ਕੀਤਾ ਹੈ।
ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ, ਸਮੁੱਚੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਹੋਵੇ : CM ਮਾਨ

ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਮੁੱਦੇ ਉੱਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਾਰੇ ਸਬੂਤਾਂ ਨਾਲ ਤਖ਼ਤ ਸਾਹਿਬ ਅੱਗੇ ਜ਼ਰੂਰ ਪੇਸ਼ ਹੋਣਗੇ ਅਤੇ ਬੇਨਤੀ ਕੀਤੀ ਕਿ ਕਾਰਵਾਈ ਦਾ ਸਾਰੇ ਚੈਨਲਾਂ ਉੱਤੇ ਸਿੱਧਾ ਪ੍ਰਸਾਰਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ “ਮੈਂ ਉੱਥੇ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ। ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਲਈ ਪਵਿੱਤਰ ਹੈ ਅਤੇ ਸਾਡੇ ਭਾਈਚਾਰੇ ਦਾ ਸਭ ਤੋਂ ਮੁਕੱਦਸ ਸਥਾਨ ਹੈ। ਭਾਵੇਂ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ ਦੌਰਾ ਕਰਨਗੇ, ਮੈਂ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੀ ਹਾਜ਼ਰੀ ਯਕੀਨੀ ਬਣਾਵਾਂਗਾ।”
ਉਨ੍ਹਾਂ ਸਪੱਸ਼ਟ ਤੌਰ ਉੱਤੇ ਕਿਹਾ ਕਿ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸਭ ਤੋਂ ਉੱਪਰ ਹਨ। ਉਥੋਂ ਪ੍ਰਾਪਤ ਹੋਣ ਵਾਲੇ ਕਿਸੇ ਵੀ ਹੁਕਮ ਦੀ ਸੱਚੇ ਦਿਲੋਂ ਪਾਲਣਾ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ “ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੇਰੇ ਅਤੇ ਮੇਰੇ ਪਰਿਵਾਰ ਲਈ ਹਮੇਸ਼ਾ ਸਰਵਉੱਚ ਸੀ, ਹੈ ਅਤੇ ਰਹੇਗਾ। ਇਹ ਇਕ ਬਹੁਤ ਹੀ ਸਤਿਕਾਰਯੋਗ ਸਥਾਨ ਹੈ, ਜਿੱਥੋਂ ਸਿੱਖਾਂ ਨੂੰ ਸਦੀਵੀ ਸਕੂਨ ਅਤੇ ਤਾਕਤ ਮਿਲਦੀ ਹੈ।”

ਲੁਧਿਆਣਾ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ “ਸਭ ਤੋਂ ਪਹਿਲਾਂ, ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ, ਜੋ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਬਲਾਕ ਸਮਿਤੀਆਂ ਦੇ ਮੈਂਬਰਾਂ ਵਜੋਂ ਇੰਨੀ ਵੱਡੀ ਗਿਣਤੀ ਵਿੱਚ ਚੁਣੇ ਗਏ ਹਨ। ਤੁਹਾਨੂੰ ਅੱਜ ਖ਼ੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਲੋਕਾਂ ਨੇ ਤੁਹਾਨੂੰ ਇਕ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਚੋਣਾਂ ਵਿੱਚ ‘ਆਪ’ ਨੇ ਕੁੱਲ ਸੀਟਾਂ ਵਿੱਚੋਂ 70 ਪ੍ਰਤੀਸ਼ਤ ਤੋਂ ਵੱਧ ਜਿੱਤੀਆਂ ਹਨ। ਇਹ ਤੁਹਾਡੀ ਪਾਰਟੀ ਦੀਆਂ ਸੀਟਾਂ ਹਨ।”
ਬੀਤੇ ਸਮੇਂ ਨੂੰ ਯਾਦ ਕਰਦਿਆਂ ‘ਆਪ’ ਸੁਪਰੀਮੋ ਨੇ ਕਿਹਾ ਕਿ ਰਵਾਇਤੀ ਤੌਰ ਉੱਤੇ ਸੱਤਾਧਾਰੀ ਪਾਰਟੀ ਵੱਲੋਂ ਪੰਚਾਇਤੀ ਚੋਣਾਂ ਤਾਕਤ ਅਤੇ ਹੇਰਾਫੇਰੀ ਰਾਹੀਂ ਜਿੱਤੀਆਂ ਜਾਂਦੀਆਂ ਸਨ। ਉਨ੍ਹਾਂ ਕਿਹਾ “2013 ਵਿੱਚ ਪੰਚਾਇਤੀ ਚੋਣਾਂ ਸਰਕਾਰ ਬਣਨ ਤੋਂ ਇਕ ਸਾਲ ਬਾਅਦ ਹੋਈਆਂ ਸਨ। 2017 ਵਿੱਚ ਵੀ ਸਰਕਾਰ ਬਣਨ ਤੋਂ ਇਕ ਸਾਲ ਬਾਅਦ 2018 ਵਿੱਚ ਚੋਣਾਂ ਹੋਈਆਂ। ਇਸ ਦੇ ਬਾਵਜੂਦ ਵੱਡੇ ਪੱਧਰ ਉੱਤੇ ਬੂਥ ਕੈਪਚਰਿੰਗ, ਗੁੰਡਾਗਰਦੀ ਅਤੇ ਜ਼ਬਰਦਸਤੀ ਹੋਈ ਅਤੇ ਉਦੋਂ ਹੀ ਉਹ ਜਿੱਤੇ।”
ਇਸ ਦੀ ਮੌਜੂਦਾ ਸਮੇਂ ਨਾਲ ਤੁਲਨਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ “ਅੱਜ, ਸਾਡੀ ਸਰਕਾਰ ਦੇ ਚਾਰ ਸਾਲਾਂ ਬਾਅਦ ਬਲਾਕ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਈਆਂ ਅਤੇ ਬਿਲਕੁੱਲ ਵੀ ਜ਼ਬਰਦਸਤੀ ਨਹੀਂ ਕੀਤੀ ਗਈ। ਨਤੀਜੇ ਦੇਖੋ, 600 ਤੋਂ ਵੱਧ ਸੀਟਾਂ ਅਜਿਹੀਆਂ ਹਨ, ਜਿੱਥੇ ਉਮੀਦਵਾਰ 100 ਤੋਂ ਘੱਟ ਵੋਟਾਂ ਨਾਲ ਜਿੱਤੇ। ਇਨ੍ਹਾਂ ਵਿੱਚੋਂ 350 ਤੋਂ ਵੱਧ ਸੀਟਾਂ ਵਿਰੋਧੀ ਧਿਰ ਨੇ ਜਿੱਤੀਆਂ। ਬਹੁਤੀਆਂ ਸੀਟਾਂ ਅਜਿਹੀਆਂ ਹਨ, ਜਿੱਥੇ ਕਾਂਗਰਸ ਜਾਂ ਅਕਾਲੀ ਦਲ ਦੇ ਉਮੀਦਵਾਰ ਸਿਰਫ਼ ਇਕ ਵੋਟ ਨਾਲ ਜਿੱਤੇ ਹਨ। ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਇੱਕ ਵੋਟ ਨਾਲ ਹਾਰ ਗਿਆ ਹੈ।”
ਪੰਜਾਬ ਵਿੱਚ ਡੂੰਘੀਆਂ ਜੜ੍ਹਾਂ ਜਮਾਈ ਬੈਠੀਆਂ ਸਮੱਸਿਆਵਾਂ ਬਾਰੇ ਬੋਲਦਿਆਂ ‘ਆਪ’ ਮੁਖੀ ਨੇ ਕਿਹਾ “ਉਹ ਪੂਰੇ ਪੰਜਾਬ ਵਿੱਚ ਨਸ਼ੇ ਫੈਲਾਉਂਦੇ ਹਨ। ਨਸ਼ੇ ਕੌਣ ਵੇਚਦਾ ਹੈ? ਭਾਵੇਂ ਇਹ ਇਕ ਪਾਰਟੀ ਹੋਵੇ ਜਾਂ ਦੂਜੀ, ਇਹ ਉਨ੍ਹਾਂ ਦੇ ਚਾਚੇ, ਭਰਾ, ਜਵਾਈ ਹਨ, ਜੋ ਨਸ਼ੇ ਵੇਚ ਰਹੇ ਹਨ, ਅਪਰਾਧ ਵਿੱਚ ਸ਼ਾਮਲ ਹਨ ਅਤੇ ਗੈਂਗ ਚਲਾ ਰਹੇ ਹਨ। ਉਹ ਖੁੱਲ੍ਹੇਆਮ ਗੈਂਗਸਟਰਾਂ ਨੂੰ ਟਿਕਟਾਂ ਦਿੰਦੇ ਹਨ। ਅਸੀਂ ਇਹ ਕਰਨ ਨਹੀਂ ਆਏ। ਅਸੀਂ ਇਸ ਸਿਸਟਮ ਨੂੰ ਸਾਫ਼ ਕਰਨ ਆਏ ਹਾਂ। ਅਸੀਂ ਆਪਣੀਆਂ ਜਾਨਾਂ ਦਾਅ ਉੱਤੇ ਲਗਾ ਦਿੱਤੀਆਂ ਹਨ, ਸਭ ਕੁਝ ਕੁਰਬਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਆਪਣੇ ਵਿਰੁੱਧ ਆਵਾਜ਼ ਉਠਾਉਣ ਲਈ ਜੇਲ੍ਹ ਭੇਜਿਆ। ਉਨ੍ਹਾਂ ਨੂੰ ਲੱਗਦਾ ਸੀ ਕਿ ਅਰਵਿੰਦ ਕੇਜਰੀਵਾਲ ਬੋਲਣਾ ਬੰਦ ਕਰ ਦੇਵੇਗਾ। ਮੈਂ ਬਾਹਰ ਆਇਆ ਅਤੇ ਹੋਰ ਵੀ ਉੱਚੀ ਆਵਾਜ਼ ਵਿੱਚ ਗਰਜਿਆ।”

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੂਰੀ ਤਰ੍ਹਾਂ ਸਾਫ਼—ਸੁਥਰੇ ਢੰਗ ਨਾਲ ਚੋਣਾਂ ਹੋਈਆਂ। ਉਨ੍ਹਾਂ ਕਿਹਾ ਕਿ “ਇਕ ਵੀ ਵੋਟ ਨਹੀਂ ਬਦਲੀ ਗਈ। ਚਾਰ ਸਾਲਾਂ ਦੇ ਸ਼ਾਸਨ ਤੋਂ ਬਾਅਦ ਪੰਜਾਬ ਨੂੰ ਚਲਾਉਣ ਦੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਲੋਕਾਂ ਨੇ ਅਜੇ ਵੀ ਸਾਨੂੰ ਵੋਟ ਦਿੱਤੀ। ਜਦੋਂ ਅਸੀਂ ਸੱਤਾ ਸੰਭਾਲੀ ਤਾਂ ਪੈਸਾ ਨਹੀਂ ਸੀ ਅਤੇ ਪੰਜਾਬ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ। ਉਨ੍ਹਾਂ ਨੇ ਸਭ ਕੱੁਝ ਲੁੱਟ ਲਿਆ। ਪਹਿਲਾਂ ਤਨਖਾਹਾਂ ਸਮੇਂ ਸਿਰ ਨਹੀਂ ਦਿੱਤੀਆਂ ਜਾਂਦੀਆਂ ਸਨ। ਸਾਡੇ ਸਮੇਂ ਵਿੱਚ ਇਕ ਮਹੀਨਾ ਵੀ ਨਹੀਂ ਬੀਤਿਆ, ਜਦੋਂ ਤਨਖਾਹਾਂ ਵਿੱਚ ਦੇਰੀ ਹੋਈ ਹੋਵੇ। ਹਰ ਕਿਸੇ ਨੂੰ ਸਮੇਂ ਸਿਰ ਤਨਖ਼ਾਹ ਮਿਲਦੀ ਹੈ। ਅਸੀਂ ਇਮਾਨਦਾਰੀ ਨਾਲ ਸਰਕਾਰ ਚਲਾ ਰਹੇ ਹਾਂ, ਇਕ—ਇਕ ਪੈਸਾ ਬਚਾ ਰਹੇ ਹਾਂ ਅਤੇ ਨਤੀਜੇ ਦੇ ਰਹੇ ਹਾਂ।”
ਅਰਵਿੰਦ ਕੇਜਰੀਵਾਲ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ “ਵੱਡੇ ਕੰਮ ਹੋ ਰਹੇ ਹਨ। ਬਿਜਲੀ ਮੁਫ਼ਤ ਹੋ ਗਈ ਹੈ। ਪਹਿਲਾਂ ਪਿਛਲੀਆਂ ਚੋਣਾਂ ਦੌਰਾਨ ਮੈਂ ਜਿੱਥੇ ਵੀ ਜਾਂਦਾ ਸੀ, ਲੋਕ ਬਿਜਲੀ ਦੇ ਬਿੱਲ ਲੈ ਕੇ ਬੈਠਦੇ ਸਨ ਅਤੇ ਕਹਿੰਦੇ ਸਨ ਕਿ ਉਨ੍ਹਾਂ ਕੋਲ ਛੋਟਾ ਜਿਹਾ ਘਰ ਹੈ, ਇਕ ਪੱਖਾ ਹੈ, ਫਿਰ ਵੀ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦੇ ਬਿੱਲ ਮਿਲੇ ਹਨ। ਅੱਜ ਲੋਕਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਮਿਲ ਰਹੇ ਹਨ। ਜੇ ਇਹ ਚਮਤਕਾਰ ਨਹੀਂ ਹੈ ਤਾਂ ਕੀ ਹੈ, ਪੁਰਾਣੇ ਬਿੱਲ ਮੁਆਫ਼ ਕਰ ਦਿੱਤੇ ਗਏ ਹਨ।”
ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਭਵਿੱਖ ਲਈ ਅਹਿਮ ਦੱਸਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ “ਹੁਣ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਅਗਲੀਆਂ ਚੋਣਾਂ ਵਿੱਚ ਇਸ 38 ਪ੍ਰਤੀਸ਼ਤ ਵੋਟ ਹਿੱਸੇਦਾਰੀ ਨੂੰ 45 ਪ੍ਰਤੀਸ਼ਤ ਤੱਕ ਲੈ ਜਾਓ। 45 ਪ੍ਰਤੀਸ਼ਤ ਤੋਂ ਘੱਟ ਸਵੀਕਾਰਯੋਗ ਨਹੀਂ ਹੈ। ਤੁਹਾਨੂੰ ਪਿੰਡ—ਪਿੰਡ ਜਾਣਾ ਚਾਹੀਦਾ ਹੈ, ਲੋਕਾਂ ਨੂੰ ਹੱਥ ਜੋੜ ਕੇ ਮਿਲਣਾ ਚਾਹੀਦਾ ਹੈ। ਹੰਕਾਰ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਤਬਾਹ ਕਰ ਦਿੱਤਾ। ਜੇ ਤੁਸੀਂ ਹੰਕਾਰੀ ਬਣ ਜਾਂਦੇ ਹੋ ਤਾਂ ਸਾਡੇ ਨਾਲ ਵੀ ਇਹੀ ਹੋਵੇਗਾ। ਲੋਕਾਂ ਦੇ ਘਰਾਂ ਵਿੱਚ ਜਾਓ, ਉਨ੍ਹਾਂ ਦੀਆਂ ਖੁਸ਼ੀਆਂ—ਗਮੀਆਂ ਵਿੱਚ ਉਨ੍ਹਾਂ ਲਈ ਕੰਮ ਕਰੋ, ਸਿਰਫ਼ ਸਰਕਾਰੀ ਮਾਮਲਿਆਂ ਵਿੱਚ ਹੀ ਨਹੀਂ, ਸਗੋਂ ਨਿੱਜੀ ਮੁਸ਼ਕਲਾਂ ਵਿੱਚ ਵੀ, ਲੋਕਾਂ ਦੇ ਭਰਾ, ਉਨ੍ਹਾਂ ਦੇ ਪੁੱਤਰ ਬਣੋ।”

ਮਨੀਸ਼ ਸਿਸੋਦੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਮੈਂਬਰਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਦੂਜੇ ਪੜਾਅ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਸੀ, ਜਿਸ ਨਾਲ ਇਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਕਿਹਾ “ਪੰਜਾਬ ਦੀ ਆਤਮਾ ਇਸ ਦੇ ਪਿੰਡਾਂ ਵਿੱਚ ਵਸਦੀ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਪਿੰਡਾਂ ਦੇ ਵਿਕਾਸ ਅਤੇ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੋਗੇ।”
ਪੂਰੀ ਸਰਕਾਰੀ ਸਹਾਇਤਾ ਦਾ ਭਰੋਸਾ ਦਿੰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੇਂਡੂ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ “ਪੰਜਾਬ ਸਰਕਾਰ ਤੁਹਾਡੇ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇਗੀ। ਮੈਂ ਤੁਹਾਨੂੰ ਪੰਚਾਇਤਾਂ ਨਾਲ ਤਾਲਮੇਲ ਕਰ ਕੇ ਕੰਮ ਕਰਨ ਦੀ ਤਾਕੀਦ ਕਰਦਾ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਪਰਿਵਾਰਾਂ ਦੇ ਸਿਹਤ ਕਾਰਡ ਬਿਨਾਂ ਕਿਸੇ ਦੇਰੀ ਦੇ ਤਿਆਰ ਕੀਤੇ ਜਾਣ।

Have any thoughts?
Share your reaction or leave a quick response — we’d love to hear what you think!
