Home ਪੰਜਾਬਪਿੰਡ ਭਾਗੂ ਵਿਖੇ ਅੱਠ ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਵੱਡਿਆ, ਬੱਚੀ ਦੀ ਹਾਲਤ ਨਾਜ਼ੁਕ

ਪਿੰਡ ਭਾਗੂ ਵਿਖੇ ਅੱਠ ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਵੱਡਿਆ, ਬੱਚੀ ਦੀ ਹਾਲਤ ਨਾਜ਼ੁਕ

by Live 24 Punjabi

ਬਠਿੰਡਾ ਦੇ ਪਿੰਡ ਭਾਗੂ ਵਿਖੇ ਅੱਠ ਸਾਲਾ ਬੱਚੀ ਨੂੰ ਅਵਾਰਾ ਕੁੱਤਿਆਂ ਵੱਲੋਂ ਆਪਣਾ ਸ਼ਿਕਾਰ ਬਣਾ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਬੱਚੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ,ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੱਚੀ ਨੂੰ 40 ਜਗ੍ਹਾ ਤੋਂ ਨੋਚਿਆ ਗਿਆ ਹੈ ,ਜਿਸ ਕਰਕੇ ਉਸਦੀ ਹਾਲਤ ਕਾਫੀ ਗੰਭੀਰ ਹੈ ਅਤੇ ਨਾ ਹੀ ਉਹ ਕੁਝ ਖਾ ਰਹੀ ਹੈ ਤੇ ਨਾ ਹੀ ਸੋ ਰਹੀ ਹੈ।

ਬੱਚੀ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕੀ ਬੱਚੀ ਘਰ ਵਿੱਚ ਖੇਡਦੀ ਖੇਡਦੀ ਬਾਹਰ ਚਲੀ ਗਈ ਤਾਂ ਬਾਹਰ ਕੁੱਤਿਆਂ ਦੇ ਝੁੰਡ ਉਸ ਨੂੰ ਖੇਤ ਵਿੱਚ ਖਿੱਚ ਕੇ ਲੈ ਗਏ। ਉਸਦੀਆਂ ਚੀਕਾਂ ਸੁਣ ਕੇ ਉਹ ਬਾਹਰ ਗਈ ਤੇ ਗੁਆਂਢੀਆਂ ਨੂੰ ਬੁਲਾ ਕੇ ਕੁੱਤਿਆਂ ਤੋਂ ਬੱਚੀ ਨੂੰ ਛਿੜਵਾਇਆ ਗਿਆ , ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਪਿੰਡ ਵਿੱਚ ਬਹੁਤ ਜ਼ਿਆਦਾ ਕੁੱਤੇ ਹਨ ,ਇਸ ਬਾਰੇ ਕਈ ਵਾਰ ਪੰਚਾਇਤ ਨੂੰ ਕਿਹਾ ਗਿਆ ਹੈ ਪਰ ਕੋਈ ਵੀ ਇਸ ਵੱਲ ਧਿਆਨ ਨਹੀਂ ਦਿੰਦਾ, ਇਸ ਤੋਂ ਪਹਿਲਾਂ ਕਈ ਵਾਰ ਕੁੱਤਿਆਂ ਨੇ ਬਹੁਤ ਸਾਰੇ ਬੱਚਿਆਂ ਨੂੰ ਕੱਟ ਲਿਆ ਹੈ।

ਪਿੰਡ ਵਾਸੀ ਨੇ ਦੱਸਿਆ ਕਿ ਪਿੰਡ ਵਿੱਚ ਇਹ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਕੁੱਤਿਆਂ ਨੇ ਕਈ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਬੱਚੇ ਸਕੂਲ ਜਾਣ ਸਮੇਂ ਵੀ ਸੁਰੱਖਿਤ ਨਹੀਂ ਹਨ ਤੇ ਨਾ ਹੀ ਇਸ ਵੱਲ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਦੇ ਰਿਹਾ।

Have any thoughts?

Share your reaction or leave a quick response — we’d love to hear what you think!

You may also like

Leave a Comment