Home ਪੰਜਾਬਡਾ. ਨਵਜੋਤ ਕੌਰ ਸਿੱਧੂ ਦਾ ਰਾਜਾ ਵੜਿੰਗ ‘ਤੇ ਪਲਟਵਾਰ, ਕਿਹਾ- ‘ਤੁਹਾਨੂੰ ਇਲਾਜ ਦੀ ਲੋੜ

ਡਾ. ਨਵਜੋਤ ਕੌਰ ਸਿੱਧੂ ਦਾ ਰਾਜਾ ਵੜਿੰਗ ‘ਤੇ ਪਲਟਵਾਰ, ਕਿਹਾ- ‘ਤੁਹਾਨੂੰ ਇਲਾਜ ਦੀ ਲੋੜ

by Live 24 Punjabi

ਅੰਮ੍ਰਿਤਸਰ : ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਸੋਸ਼ਲ ਮੀਡੀਆ ‘ਤੇ ਇੱਕ ਬੇਹੱਦ ਤਿੱਖੀ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵੜਿੰਗ ਦੀ ਮਾਨਸਿਕ ਸਥਿਤੀ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਨੂੰ ਪਾਰਟੀ ਦੀ ਬਰਬਾਦੀ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਡਾ. ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ, ਡਾ. ਸਿੱਧੂ ਨੇ ਲਿਖਿਆ, “ਰਾਜਾ ਵੜਿੰਗ, ਇਲਾਜ ਦੀ ਲੋੜ ਤੁਹਾਨੂੰ ਹੈ। ਮੈਂ ਇੱਕ ਡਾਕਟਰ ਹਾਂ ਅਤੇ ਜਾਣਦੀ ਹਾਂ ਕਿ ਤੁਸੀਂ ਮਾਨਸਿਕ ਤੌਰ ‘ਤੇ ਅਸਥਿਰ ਹੋ। ਤੁਸੀਂ ਇਹ ਗੱਲ ਇੱਕ-ਦੋ ਵਾਰ ਨਹੀਂ, ਸਗੋਂ ਸੌ ਵਾਰ ਸਾਬਤ ਕੀਤੀ ਹੈ।”

ਉਨ੍ਹਾਂ ਅੱਗੇ ਕਿਹਾ ਕਿ ਆਪਣੇ ਭ੍ਰਿਸ਼ਟਾਚਾਰ ਕਾਰਨ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਉਂਗਲਾਂ ‘ਤੇ ਨੱਚ ਰਹੇ ਹਨ ਅਤੇ ਪੂਰਾ ਪੰਜਾਬ ਉਨ੍ਹਾਂ ਦਾ ‘ਕਾਮੇਡੀ ਸ਼ੋਅ’ ਦੇਖ ਕੇ ਮਜ਼ੇ ਲੈ ਰਿਹਾ ਹੈ।

ਡਾ. ਸਿੱਧੂ ਨੇ ਦੋਸ਼ ਲਾਇਆ ਕਿ ਵੜਿੰਗ ਨੇ ਪੰਜਾਬ ਕਾਂਗਰਸ ਵਿੱਚ ਕਈ ਗੁੱਟ ਬਣਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵੜਿੰਗ ਨੇ ਇੱਕ-ਇੱਕ ਸੀਟ ‘ਤੇ 3-4 ਲੋਕਾਂ ਨੂੰ ਵਿਧਾਇਕ ਬਣਾਉਣ ਦਾ ਝੂਠਾ ਵਾਅਦਾ ਕੀਤਾ ਤਾਂ ਜੋ ਉਹ ਆਪਸ ਵਿੱਚ ਲੜਦੇ ਰਹਿਣ ਅਤੇ ਪਾਰਟੀ ਬਰਬਾਦ ਹੋ ਜਾਵੇ।

ਉਨ੍ਹਾਂ ਵੜਿੰਗ ਨੂੰ ਕਾਂਗਰਸ ਪਾਰਟੀ ਲਈ ਇੱਕ ‘ਸ਼ਰਮ’ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਇਮਾਨਦਾਰੀ ਅਤੇ ਭਰੋਸੇਯੋਗਤਾ ਪੂਰੀ ਤਰ੍ਹਾਂ ਗੁਆ ਲਈ ਹੈ।

Have any thoughts?

Share your reaction or leave a quick response — we’d love to hear what you think!

You may also like

Leave a Comment