Home ਦੇਸ਼ਮਰਹੂਮ ਅਦਾਕਾਰ ਧਰਮਿੰਦਰ ਨੂੰ ‘ਪਦਮ ਵਿਭੂਸ਼ਣ’, ਰੋਹਿਤ, ਹਰਮਨਪ੍ਰੀਤ ਅਤੇ ਸੰਤ ਨਿਰੰਜਨ ਦਾਸ ਨੂੰ ‘ਪਦਮ ਸ਼੍ਰੀ’ ਦਾ ਐਲਾਨ

ਮਰਹੂਮ ਅਦਾਕਾਰ ਧਰਮਿੰਦਰ ਨੂੰ ‘ਪਦਮ ਵਿਭੂਸ਼ਣ’, ਰੋਹਿਤ, ਹਰਮਨਪ੍ਰੀਤ ਅਤੇ ਸੰਤ ਨਿਰੰਜਨ ਦਾਸ ਨੂੰ ‘ਪਦਮ ਸ਼੍ਰੀ’ ਦਾ ਐਲਾਨ

by Live 24 Punjabi
  • ਮਰਹੂਮ ਧਰਮਿੰਦਰ ਦਿਓਲ: ਹਿੰਦੀ ਸਿਨੇਮਾ ਵਿੱਚ ਯੋਗਦਾਨ ਲਈ ਮਰਨ ਉਪਰੰਤ ਸਨਮਾਨ।
  • ਹਰਮਨਪ੍ਰੀਤ ਕੌਰ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਨੂੰ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਲਈ।
  • ਬਲਦੇਵ ਸਿੰਘ: ਉੱਘੇ ਹਾਕੀ ਕੋਚ ਨੂੰ ਖੇਡਾਂ ਵਿੱਚ ਸੇਵਾਵਾਂ ਲਈ।
  • ਇੰਦਰਜੀਤ ਸਿੰਘ ਸਿੱਧੂ: ਸੇਵਾਮੁਕਤ DIG ਨੂੰ ਲੋਕ ਸੇਵਾ ਅਤੇ ਪ੍ਰਸ਼ਾਸਨਿਕ ਕੰਮਾਂ ਲਈ।
  • ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨੂੰ ਮਾਨਵਤਾਵਾਦੀ ਸੇਵਾਵਾਂ ਲਈ ਪਦਮ ਸ਼੍ਰੀ ਨਾਲ ਹੋਵੇਗਾ ਸਨਮਾਨ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਸਾਲ 2026 ਲਈ 132 ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ 5 ਲੋਕਾਂ ਨੂੰ ਪਦਮ ਵਿਭੂਸ਼ਣ, 13 ਨੂੰ ਪਦਮ ਭੂਸ਼ਣ ਅਤੇ 114 ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਫਿਲਮ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਮਿਲਿਆ ਹੈ, ਜਦੋਂ ਕਿ ਝਾਰਖੰਡ ਰਾਜ ਦੇ ਗਠਨ ਲਈ ਅੰਦੋਲਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਨੇਤਾ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਭੂਸ਼ਣ ਮਿਲਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਭਗਤ ਸਿੰਘ ਕੋਸ਼ਆਰੀ ਨੂੰ ਵੀ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਾਲ ਕਲਾ, ਖੇਡਾਂ ਤੇ ਹੋਰ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਚੁਣਿਆ ਗਿਆ ਹੈ। ਇਸ ਵਾਰ ਸਿਨੇਮਾ ਜਗਤ ਦੇ ਦਿੱਗਜ ਤੇ ਮਰਹੂਮ ਅਦਾਕਾਰ ਧਰਮਿੰਦਰ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਸਮੇਤ ਕੁੱਲ 5 ਸ਼ਖ਼ਸੀਅਤਾਂ ਨੂੰ ਇਹ ਸਰਵਉੱਚ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਰੋਹਿਤ ਸ਼ਰਮਾ ਨੂੰ ‘ਪਦਮ ਸ਼੍ਰੀ’ ਐਵਾਰਡ ਲਈ ਚੁਣਿਆ ਗਿਆ ਹੈ। ਰੋਹਿਤ ਸ਼ਰਮਾ ਸਮੇਤ ਕੁੱਲ 113 ਲੋਕਾਂ ਨੂੰ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਜਾਰੀ ਸੂਚੀ ਅਨੁਸਾਰ 13 ਸ਼ਖ਼ਸੀਅਤਾਂ ਨੂੰ ‘ਪਦਮ ਭੂਸ਼ਣ’ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਪਦਮ ਪੁਰਸਕਾਰਾਂ ਦੀ ਇਹ ਲਿਸਟ ਦੇਸ਼ ਦੇ ਵਿਕਾਸ ਤੇ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਹੀਰਿਆਂ ਦੀ ਕਦਰ ਕਰਦੀ ਹੈ।

13 ਲੋਕਾਂ ਨੂੰ ਮਿਲਿਆ ਪਦਮ ਭੂਸ਼ਣ ਪੁਰਸਕਾਰ

ਇਸ ਸਾਲ ਦੇਸ਼ ਦਾ ਤੀਜਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ ਪਦਮ ਭੂਸ਼ਣ 13 ਵਿਅਕਤੀਆਂ ਨੂੰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਕਲਾ ਲਈ ਅਲਕਾ ਯਾਗਨਿਕ, ਜਨਤਕ ਮਾਮਲਿਆਂ ਲਈ ਭਗਤ ਸਿੰਘ ਕੋਸ਼ਿਆਰੀ, ਦਵਾਈ ਲਈ ਤਾਮਿਲਨਾਡੂ ਤੋਂ ਕਲੀਪੱਟੀ ਰਾਮਾਸਾਮੀ ਪਲਾਨੀਸਵਾਮੀ, ਕਲਾ ਲਈ ਕੇਰਲ ਤੋਂ ਮਾਮੂਟੀ, ਅਮਰੀਕਾ ਤੋਂ ਡਾਕਟਰ ਨੋਰੀ ਦੱਤਾਤ੍ਰੇਯਡੂ, ਕਲਾ ਲਈ ਪੀਯੂਸ਼ ਪਾਂਡੇ (ਮਰਨ ਉਪਰੰਤ), ਸਮਾਜਿਕ ਕਾਰਜ ਲਈ ਤਾਮਿਲਨਾਡੂ ਤੋਂ ਐਸਕੇਐਮ ਮਾਲਾਨੰਦਨ, ਕਲਾ ਲਈ ਕਰਨਾਟਕ ਤੋਂ ਐਸਆਰ ਗਣੇਸ਼, ਜਨਤਕ ਮਾਮਲਿਆਂ ਲਈ ਝਾਰਖੰਡ ਤੋਂ ਸ਼ਿਬੂ ਸੋਰੇਨ, ਉੱਦਮਤਾ ਲਈ ਉਦੈ ਕੋਟਕ, ਜਨਤਕ ਮਾਮਲਿਆਂ ਲਈ ਵੀਕੇ ਮਲਹੋਤਰਾ (ਮਰਨ ਉਪਰੰਤ), ਜਨਤਕ ਮਾਮਲਿਆਂ ਲਈ ਕੇਰਲ ਤੋਂ ਵੇਲਾਪੱਲੀ ਨਾਟੇਸਨ, ਅਤੇ ਖੇਡਾਂ ਲਈ ਅਮਰੀਕਾ ਤੋਂ ਵਿਜੇ ਅੰਮ੍ਰਿਤਰਾਜ ਸ਼ਾਮਲ ਹਨ।

Have any thoughts?

Share your reaction or leave a quick response — we’d love to hear what you think!

You may also like

Leave a Comment