- ਕੈਂਪ ਵਿੱਚ ਐਸ.ਐਸ.ਸੀ., ਪੰਜਾਬ ਪੁਲਿਸ ‘ਚ ਜਾਣ ਦੇ ਚਾਹਵਾਨ ਵੀ ਲੈ ਸਕਦੇ ਨੇ ਟ੍ਰੇਨਿੰਗ
ਜਲੰਧਰ : ਡਿਪਟੀ ਡਾਇਰੈਕਟਰ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖ਼ਲਾਈ ਵਿਭਾਗ ਨੀਲਮ ਮਹੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਗਨੀਵੀਰ ਭਰਤੀ ਰੈਲੀ-2026 ਸਬੰਧੀ ਉਮੀਦਵਾਰਾਂ ਲਈ ਲਿਖ਼ਤੀ ਪੇਪਰ ਅਤੇ ਫਿਜ਼ੀਕਲ ਪ੍ਰੀਖਿਆ ਦੀ ਤਿਆਰੀ ਲਈ ਸੀ-ਪਾਈਟ ਕੈਂਪ, ਥੇਹ ਕਾਂਜਲਾ, ਕਪੂਰਥਲਾ ਵਿਖੇ ਮੁਫ਼ਤ ਸਿਖ਼ਲਾਈ ਸ਼ੁਰੂ ਹੋਣ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਵੱਲੋਂ ਇਸ ਭਰਤੀ ਲਈ 9-2-2026 ਤੋਂ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜੋ ਕਿ 2-3-2026 ਤੱਕ ਜਾਰੀ ਰਹੇਗੀ।
ਸੀ-ਪਾਈਟ ਕੈਂਪ ਦੇ ਇੰਚਾਰਜ ਟ੍ਰੇਨਿੰਗ ਅਫ਼ਸਰ ਕੈਪਟਨ ਅਜੀਤ ਸਿੰਘ ਨੇ ਦੱਸਿਆ ਕਿ ਇਸ ਭਰਤੀ ਲਈ ਲਿਖਤੀ ਪੇਪਰ ਦੀ ਤਿਆਰੀ ਲਈ ਕਲਾਸਾਂ 16 ਫਰਵਰੀ 2026 ਤੋਂ ਸ਼ੁਰੂ ਹੋ ਰਹੀਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਪੁਲਿਸ ਅਤੇ ਐਸ.ਐਸ.ਸੀ ਦੀਆਂ ਕਲਾਸਾਂ ਵੀ ਜਾਰੀ ਹਨ। ਜ਼ਿਲ੍ਹਾ ਕਪੂਰਥਲਾ, ਜਲੰਧਰ ਅਤੇ ਹੁਸ਼ਿਆਰਪੁਰ ਨਾਲ ਜੋ ਨੌਜਵਾਨ, ਜੋ ਐਸ.ਐਸ.ਸੀ./ ਆਰਮੀ ਅਗਨੀਵੀਰ/ ਪੰਜਾਬ ਪੁਲਿਸ ਦੇ ਲਿਖ਼ਤੀ/ ਫਿਜ਼ੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ ਮੁਫ਼ਤ ਤਿਆਰੀ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਨੌਜਵਾਨਾਂ ਲਈ ਜਿੰਮ, ਸਮਾਰਟ ਕਲਾਸ ਰੂਮ, ਵਧੀਆ ਗਰਾਊਂਡ (400 ਮੀਟਰ ਟ੍ਰੈਕ), ਵਾਲੀਬਾਲ ਗਰਾਊਂਡ ਅਤੇ ਇਸ ਤੋਂ ਇਲਾਵਾ ਹੋਰ ਕਈ ਖੇਡਾਂ
ਲਈ ਵਿਸ਼ੇਸ਼ ਪ੍ਰਬੰਧ ਹੈ। ਕੈਂਪ ਵਿਖੇ ਟ੍ਰੇਨਿੰਗ ਲੈਣ ਦੇ ਚਾਹਵਾਨ ਆਧਾਰ ਕਾਰਡ, ਦਸਵੀਂ ਜਾ ਬਾਰਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਆਦਿ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਅਤੇ ਦੋ ਪਾਸਪੋਰਟ ਸਾਈਜ ਫੋਟੋਗ੍ਰਾਫ ਨਾਲ ਲੈ ਕੇ ਆਉਣ। ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਅਤੇ ਖਾਣੇ ਦੀ ਸੁਵਿਧਾ ਪੰਜਾਬ ਸਰਕਾਰ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।

Have any thoughts?
Share your reaction or leave a quick response — we’d love to hear what you think!
