16
ਫਤਿਹਗੜ੍ਹ ਸਾਹਿਬ ਦੇ ਸਰਹਿੰਦ ਇਲਾਕੇ ਵਿੱਚ ਦੇਰ ਰਾਤ ਰੇਲਵੇ ਲਾਈਨ ’ਤੇ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇਹ ਧਮਾਕਾ ਆਰ.ਡੀ.ਐਕਸ. ਨਾਲ ਕੀਤਾ ਗਿਆ ਹੋ ਸਕਦਾ ਹੈ। ਘਟਨਾ ਰਾਤ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਇੱਕ ਮਾਲਗੱਡੀ ਨਵੀਂ ਬਣਾਈ ਗਈ ਰੇਲ ਲਾਈਨ ਤੋਂ ਗੁਜ਼ਰ ਰਹੀ ਸੀ।
ਜਾਣਕਾਰੀ ਅਨੁਸਾਰ ਇਹ ਨਵੀਂ ਰੇਲਵੇ ਲਾਈਨ ਖ਼ਾਸ ਤੌਰ ’ਤੇ ਮਾਲਗੱਡੀਆਂ ਦੀ ਆਵਾਜਾਈ ਲਈ ਤਿਆਰ ਕੀਤੀ ਗਈ ਸੀ। ਜਿਵੇਂ ਹੀ ਮਾਲਗੱਡੀ ਦਾ ਇੰਜਣ ਖਾਨਪੁਰ ਫਾਟਕਾਂ ਦੇ ਨੇੜੇ ਪਹੁੰਚਿਆ, ਉੱਥੇ ਅਚਾਨਕ ਭਿਆਨਕ ਧਮਾਕਾ ਹੋ ਗਿਆ। ਧਮਾਕੇ ਨਾਲ ਰੇਲਵੇ ਲਾਈਨ ਦਾ ਲਗਭਗ 3 ਤੋਂ 4 ਫੁੱਟ ਹਿੱਸਾ ਪੂਰੀ ਤਰ੍ਹਾਂ ਉੱਡ ਗਿਆ।
– Live 24 Punjabi

Have any thoughts?
Share your reaction or leave a quick response — we’d love to hear what you think!
