Home ਪੰਜਾਬਜਲੰਧਰ ਦੇ ਦਮੋਰਿਆ ਪੁਲ ਦੇ ਕੋਲ ਲੱਗੇ ਨਗਰ ਕੀਰਤਨ ਦੇ ਬੋਰਡ ਨੂੰ ਸ਼ਰਾਰਤੀ ਅਨਸਰ ਨੇ ਫਾੜਿਆ

ਜਲੰਧਰ ਦੇ ਦਮੋਰਿਆ ਪੁਲ ਦੇ ਕੋਲ ਲੱਗੇ ਨਗਰ ਕੀਰਤਨ ਦੇ ਬੋਰਡ ਨੂੰ ਸ਼ਰਾਰਤੀ ਅਨਸਰ ਨੇ ਫਾੜਿਆ

by live24punjabi

ਜਲੰਧਰ : ਜਲੰਧਰ ਵਿੱਚ ਤਣਾਵ ਦਾ ਮਾਹੌਲ ਉਸ ਵੇਲੇ ਬਣ ਗਿਆ ਜਦੋਂ ਇੱਕ ਸ਼ਰਾਰਤੀ ਅਨਸਰ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਬੋਰਡ ਨੂੰ ਫਾੜਿਆ ਗਿਆ।

ਜਾਣਕਾਰੀ ਮੁਤਾਬਿਕ ਦਮੋਰੀਆਪੁਲ ਦੇ ਕੋਲ ਲੱਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਬੋਰਡ ਨੂੰ ਸ਼ਰਾਰਤੀ ਮੁੰਡੇ ਵੱਲੋ ਫਾੜਿਆ ਗਿਆ। ਇਹ ਘਟਨਾ ਕਰੀਬ ਰਾਤ 9 ਬਜੇ ਦੀ ਦੱਸੀ ਜਾ ਰਹੀ ਹੈ। ਦਮੋਰਿਆਪੁਲ ਦੇ ਕੋਲੋਂ ਦੋ ਸਿੱਖ ਨੌਜਵਾਨ ਗੁਜਰ ਰਹੇ ਸੀ।

ਉਨ੍ਹਾਂ ਨੇ ਦੇਖਿਆ ਕਿ ਇੱਕ ਮੁੰਡਾ ਸ਼ਹਿਰ ਵਿੱਚ 2 ਜਨਵਰੀ ਨੂੰ ਕੱਢੇ ਜਾਣ ਵਾਲੇ ਨਗਰ ਕੀਰਤਨ ਦਾ ਬੋਰਡ ਫਾੜ ਰਿਹਾ ਸੀ। ਉਨ੍ਹਾਂ ਨੂੰ ਲਗਾ ਕਿ ਨਗਰ ਕੀਰਤਨ ਦੀ ਤਾਰੀਖ ਬਦਲੀ ਗਈ ਹੋਵੇ, ਇਸ ਲਈ ਉਹ ਬੋਰਡ ਉਤਾਰ ਰਿਹਾ। ਜਦੋਂ ਦੋਨਾਂ ਨੌਜਵਾਨਾ ਨੇ ਮੁੰਡੇ ਨੂੰ ਪੁਛਿੱਆ ਕਿ ਤੂੰ ਬੋਰਡ ਕਿਊਂ ਉਤਾਰ ਰਿਹਾ ਹੈ, ਤਾਂ ਉਸਨੇ ਅੱਖਿਆ ਕਿ ਉਸਨੂੰ ਉਸਦੇ ਮਾਲਕ ਨੇ ਫਾੜਨ ਲਈ ਕਿਹਾ ਹੈ।

ਉਸ ਤੋਂ ਬਾਅਦ ਦੋਨੋਂ ਨੌਜਵਾਨਾ ਨੇ ਮੌਕੇ ਤੇ ਹੀ ਉਸ ਸ਼ਰਾਰਤੀ ਅਨਸਰ ਦੀ ਛਿੱਤਰ ਪਰੇਡ ਕੀਤੀ। ਇਸ ਮੌਕੇ ਤੇ ਹੀ ਸਿੱਖ ਜਥੇਬੰਦਿਆਂ ਪਹੁੰਚਿਆ ਅਤੇ ਮੁੰਡੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਥਾਣਾ 3 ਦੀ SHO ਵੱਲੋਂ ਦੋ ਮੁੰਡੇਇਆਂ ਦੇ ਬਿਆਨਾ ਤੇ ਆਰੋਪੀ ਤੇ ਬਣਦੀ ਕਾਰਵਾਈ ਕੀਤੀ ਗਈ।

Have any thoughts?

Share your reaction or leave a quick response — we’d love to hear what you think!

You may also like

Leave a Comment