ਅਮਰੀਕਾ ਵਿਚ ਵ੍ਹਾਈਟ ਹਾਊਸ ਨੇੜੇ ਫਾਇਰਿੰਗ ਹੋਣ ਦੀ ਖਬਰ ਹੈ। ਇਸ ਗੋਲੀਬਾਰੀ ਵਿਚ ਘੱਟੋ-ਘੱਟ 3 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ 2 ਨੈਸ਼ਨਲ ਗਾਰਡ ਦੇ ਮੈਂਬਰ ਹਨ। ਇਹ ਘਟਨਾ ਸਥਾਨਕ ਸਮੇਂ ਮੁਤਾਬਕ 2.39 ਵਜੇ ਹੋਈ। ਜ਼ਖਮੀ ਹੋਏ ਨੈਸ਼ਨਲ ਗਾਰਡ ਦੇ ਦੋਵੇਂ ਜਵਾਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।
ਪੁਲਿਸ ਦੀ ਜਵਾਬੀ ਕਾਰਵਾਈ ‘ਚ ਸ਼ੱਕੀ ਵੀ ਜ਼ਖਮੀ ਹੋ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਘਟਨਾ ਦੇ ਬਾਅਦ ਇਲਾਕੇ ਵਿਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਸੜਕਾਂ ਬੰਦ ਕਰ ਦਿੱਤੀਆਂ ਗਈਆਂ। ਕਈ ਪੁਲਿਸ ਗੱਡੀਆਂ ਤੇ ਐਂਬੂਲੈਂਸ ਮੌਕੇ ‘ਤੇ ਪਹੁੰਚੀ ਤੇ ਜਾਂਚ ਟੀਮਾਂ ਸਰਗਰਮ ਹੋ ਗਈਆਂ।
ਦੂਜੇ ਪਾਸੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਹੀ ਮਿੰਟਾਂ ਵਿਚ ਸੁਰੱਖਿਆ ਦਾ ਵੱਡਾ ਘੇਰਾ ਬਣਾ ਦਿੱਤਾ ਗਿਆ ਤੇ ਕਿਸੇ ਨੂੰ ਵੀ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ। FBI ਦੀ ਵਾਸ਼ਿੰਗਟਨ ਫੀਲਡ ਆਫਿਸ ਨੇ ਕਿਹਾ ਕਿ ਉਹ ਵਾਸ਼ਿੰਗਟਨ ਡੀਸੀ ਵਿਚ 2 ਨੈਸ਼ਨਲ ਗਾਰਡ ਮੈਂਬਰਾਂ ‘ਤੇ ਹੋਈ ਫਾਇਰਿੰਗ ਦੀ ਜਾਂਚ ਲਈ ਸਥਾਨਕ ਕਾਨੂੰਨ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਜਾਂਚ ਜਾਰੀ ਹੋਣ ਦੀ ਵਜ੍ਹਾ ਤੋਂ ਉਹ ਇਸ ਸਮੇਂ ਕੋਈ ਵਾਧੂ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਅਧਿਕਾਰੀਆਂ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਫਾਇਰਿੰਗ ਕਿਉਂ ਹੋਈ।

Have any thoughts?
Share your reaction or leave a quick response — we’d love to hear what you think!
