ਚੰਡੀਗੜ੍ਹ : 2026 ਲਈ ਮੇਅਰ ਦੀਆਂ ਹੋਈਆਂ ਚੌਣਾਂ ਵਿੱਚ ਭਾਜਪਾ ਦੇ ਸੌਰਭ ਜੋਸ਼ੀ ਨੂੰ ਮੇਅਰ ਚੁਣਇਆ ਗਿਆ ਹੈ। ਮੇਅਰ ਦੀ ਚੋਣ ਦੌਰਾਨ ਸੌਰਭ ਜੋਸ਼ੀ ਨੂੰ 18 ਵੋਟਾਂ ਹਾਸਲ ਹੋਈਆਂ, ਜਦਕਿ ਕਾਂਗਰਸ ਉਮੀਦਵਾਰ ਨੂੰ ਸੱਤ ਅਤੇ ‘ਆਪ’ ਉਮੀਦਵਾਰ ਨੂੰ 11 ਵੋਟਾਂ ਮਿਲੀਆਂ। ਜਦਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਅਹੁਦਾ ਵੀ ਆਸਾਨੀ ਨਾਲ ਜਿੱਤ ਲਿਆ ਹੈ।
ਸੌਰਭ ਜੋਸ਼ੀ ਚੰਡੀਗੜ੍ਹ ਦੇ 29ਵੇਂ ਮੇਅਰ ਬਣੇ ਹਨ। ਇਸ ਵਾਰ ਚੋਣ ਗੁਪਤ ਵੋਟਿੰਗ ਦੀ ਬਜਾਏ ਕੌਂਸਲਰਾਂ ਵੱਲੋਂ ਹੱਥ ਦਿਖਾ ਕੇ ਕੀਤੀ ਗਈ। ਪਹਿਲੀ ਵਾਰ ਤਿੰਨ ਪਾਰਟੀਆਂ ਮੇਅਰ ਦੀ ਚੋਣ ਲੜ ਰਹੀਆਂ ਸਨ। ਪਿਛਲੀਆਂ ਦੋ ਚੋਣਾਂ ਵਿੱਚ, ‘ਆਪ’ ਅਤੇ ਕਾਂਗਰਸ ਦਾ ਗਠਜੋੜ ਸੀ।
ਮੇਅਰ ਦੀ ਚੋਣ ਜਿੱਤਣ ਤੋਂ ਬਾਅਦ, ਸੌਰਭ ਜੋਸ਼ੀ ਭਾਵੁਕ ਹੋ ਗਏ ਅਤੇ ਆਪਣੇ ਭਾਸ਼ਣ ਦੌਰਾਨ ਕਿਹਾ, “ਮੇਰੇ ਪਿਤਾ ਨੇ ਮੈਨੂੰ ਸਹੀ ਰਸਤੇ ‘ਤੇ ਚੱਲਣ ਲਈ ਕਿਹਾ ਸੀ ਅਤੇ ਸਭ ਕੁਝ ਠੀਕ ਹੋ ਜਾਵੇਗਾ।” ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਾਰਡ ਦੇ ਬਜ਼ੁਰਗਾਂ ਅਤੇ ਨੌਜਵਾਨਾਂ ਤੋਂ ਬਹੁਤ ਜ਼ਿਆਦਾ ਸਮਰਥਨ ਮਿਲਿਆ ਹੈ।
ਭਾਜਪਾ ਉਮੀਦਵਾਰ ਜਸਮਨਪ੍ਰੀਤ ਸਿੰਘ ਨੇ ਵੀ ਸੀਨੀਅਰ ਡਿਪਟੀ ਮੇਅਰ ਦਾ ਅਹੁਦਾ ਜਿੱਤਿਆ। 11’ਆਪ’ ਕੌਂਸਲਰਾਂ ਨੇ ਆਪਣੀ ਪਾਰਟੀ ਦੇ ਉਮੀਦਵਾਰ ਮੁੰਨਵਰ ਰਾਣਾ ਨੂੰ ਵੋਟ ਦਿੱਤੀ।
ਇਸ ਦੇ ਨਾਲ ਹੀ ਡਿਪਟੀ ਮੇਅਰ ਵੱਜੋਂ ਭਾਜਪਾ ਦੀ ਸੁਮਨ ਸ਼ਰਮਾ ਨੂੰ 18 ਵੋਟਾਂ ਪਈਆਂ। ਵੋਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਹਾਊਸ ਛੱਡ ਦਿੱਤਾ ਗਿਆ, ਜਦਕਿ ਕਾਂਗਰਸ ਉਮੀਦਵਾਰ ਮੌਜੂਦ ਨਹੀਂ ਸਨ।
