Home ਪੰਜਾਬਪੰਜਾਬ ‘ਚ 1 ਤੋਂ ਲੈ ਕੇ 3 ਜਨਵਰੀ ਤੱਕ ਵਰ੍ਹੇਗਾ ਮੀਂਹ, ਸੰਘਣੀ ਧੁੰਦ ਤੇ ਕੋਲਡ ਵੇਵ ਦੀ ਚੇਤਾਵਨੀ!

ਪੰਜਾਬ ‘ਚ 1 ਤੋਂ ਲੈ ਕੇ 3 ਜਨਵਰੀ ਤੱਕ ਵਰ੍ਹੇਗਾ ਮੀਂਹ, ਸੰਘਣੀ ਧੁੰਦ ਤੇ ਕੋਲਡ ਵੇਵ ਦੀ ਚੇਤਾਵਨੀ!

by Live 24 Punjabi

ਚੰਡੀਗੜ੍ਹ : ਲਗਾਤਾਰ ਵੱਧ ਰਹੀ ਠੰਡ ਤੇ ਸੰਘਣੀ ਧੁੰਦ ਦੇ ਚਲਦਿਆਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਆਉਂਦੇ ਦਿਨਾਂ ਦੌਰਾਨ ਧੁੰਦ ਅਤੇ ਠੰਡ ਦਾ ਕਹਿਰ ਜਾਰੀ ਰਹੇਗਾ। IMD ਚੰਡੀਗੜ੍ਹ ਵੱਲੋਂ ਜਾਰੀ ਮੌਸਮੀ ਚੇਤਾਵਨੀ ਮੁਤਾਬਕ 31 ਦਸੰਬਰ 2025 ਤੋਂ 3 ਜਨਵਰੀ 2026 ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ, ਜਦਕਿ ਕੁਝ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ 31 ਦਸੰਬਰ ਨੂੰ ਮਾਝਾ ਅਤੇ ਦੋਆਬਾ ਖੇਤਰ ਦੇ ਕਈ ਇਲਾਕਿਆਂ ਵਿੱਚ ਧੁੰਦ ਜਾਰੀ ਤੇ ਕੁਝ ਥਾਵਾਂ ’ਤੇ ਸੀਤ ਲਹਿਰ ਦਾ ਅਸਰ ਵੀ ਵੇਖਿਆ ਜਾ ਸਕਦਾ ਹੈ। ਹਲਕੀ ਬੂੰਦਾਬਾਂਦੀ ਦੀ ਵੀ ਸੰਭਾਵਨਾ ਜਤਾਈ ਗਈ ਹੈ।
3 ਜਨਵਰੀ ਤੱਕ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

Have any thoughts?

Share your reaction or leave a quick response — we’d love to hear what you think!

You may also like

Leave a Comment