ਬਰਨਾਲਾ ਵਿੱਚ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ਾਲ ‘ਕਿਸਾਨ-ਮਜ਼ਦੂਰ ਮਹਾਰੈਲੀ’ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਕੇਂਦਰ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ, ਉੱਥੇ ਹੀ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਗੁੱਟਬਾਜ਼ੀ ਨੂੰ ਲੈ ਕੇ ਸੂਬੇ ਦੇ ਲੀਡਰਾਂ ਨੂੰ ਦੋ-ਟੁੱਕ ਚੇਤਾਵਨੀ ਵੀ ਦਿੱਤੀ।
ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਗੁੱਟਬਾਜ਼ੀ ‘ਤੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਕਿਹਾ, “ਮੈਂ ਕਾਂਗਰਸ ਪਾਰਟੀ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਕੋਈ ਵੀ ਕੰਮ ਟੀਮ ਵਰਕ ਨਾਲ ਹੁੰਦਾ ਹੈ। ਇੱਕ ਇਕੱਲਾ ਖਿਡਾਰੀ ਮੈਚ ਨਹੀਂ ਜਿੱਤ ਸਕਦਾ। ਮੇਰੇ ਸਾਹਮਣੇ ਪੂਰੀ ਟੀਮ ਬੈਠੀ ਹੈ, ਪਰ ਮੈਂ ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਟੀਮ ਪਲੇਅਰ ਬਣ ਕੇ ਕੰਮ ਕਰੋ, ਨਹੀਂ ਤਾਂ ਤੁਹਾਨੂੰ ਰਿਜ਼ਰਵ ਬੈਂਚ ‘ਤੇ ਬੈਠਾ ਦਿੱਤਾ ਜਾਵੇਗਾ।” ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਲੀਡਰ ਪਾਰਟੀ ਤੋਂ ਵੱਡਾ ਨਹੀਂ ਹੈ। ਜੇਕਰ ਕੋਈ ਸੁਧਰਿਆ ਨਹੀਂ, ਤਾਂ ਮੈਂ ਅਤੇ ਖੜਗੇ ਜੀ ਖੁਦ ਉਸ ਨੂੰ ਠੀਕ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਸਲ ਤਾਕਤ ਉਸ ਦੇ ਵਰਕਰ ਹਨ ਅਤੇ ਪੰਜਾਬ ਵਿੱਚ ਜੋ ਵੀ ਫੈਸਲਾ ਹੋਵੇਗਾ, ਉਹ ਵਰਕਰਾਂ ਦੇ ਸਨਮਾਨ ਨੂੰ ਮੁੱਖ ਰੱਖ ਕੇ ਹੋਵੇਗਾ।

ਰਾਹੁਲ ਗਾਂਧੀ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਨਵੇਂ ਖੇਤੀ ਸਮਝੌਤੇ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਹੜੀ ਡੀਲ ਚਾਰ ਮਹੀਨਿਆਂ ਤੋਂ ਰੁਕੀ ਹੋਈ ਸੀ, ਉਹ ਅਚਾਨਕ 15 ਮਿੰਟਾਂ ਵਿੱਚ ਕਿਵੇਂ ਹੋ ਗਈ? ਉਨ੍ਹਾਂ ਦਾਅਵਾ ਕੀਤਾ ਕਿ ਸੰਸਦ ਵਿੱਚ ਜਦੋਂ ਉਹ ਭਾਸ਼ਣ ਦੇ ਰਹੇ ਸਨ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਡੋਨਾਲਡ ਟਰੰਪ ਨੂੰ ਫ਼ੋਨ ਕੀਤਾ ਅਤੇ ਬਿਨਾਂ ਕਿਸੇ ਮੰਤਰੀ ਦੀ ਸਲਾਹ ਲਏ ਡੀਲ ਲਈ ਹਾਮੀ ਭਰ ਦਿੱਤੀ। ਰਾਹੁਲ ਨੇ ਕਿਹਾ, “ਇਸ ਡੀਲ ਤਹਿਤ ਸੋਇਆਬੀਨ, ਦਾਲਾਂ, ਅਖਰੋਟ ਅਤੇ ਬਾਦਾਮ ਦਾ ਬਾਜ਼ਾਰ ਅਮਰੀਕਾ ਲਈ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਪੰਜਾਬ, ਹਰਿਆਣਾ, ਹਿਮਾਚਲ ਅਤੇ ਹੋਰ ਸੂਬਿਆਂ ਦੇ ਕਿਸਾਨ ਬਰਬਾਦ ਹੋ ਜਾਣਗੇ। ਟਰੰਪ ਨੇ ਪੀਐਮ ਮੋਦੀ ਦਾ ਸਿਰ ਝੁਕਾ ਦਿੱਤਾ ਹੈ।”

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੂੰ ‘ਸਰੈਂਡਰ ਮੋਦੀ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਅਮਰੀਕਾ ਦੇ ਸਾਹਮਣੇ ਨੱਕ ਰਗੜ ਰਹੇ ਹਨ ਅਤੇ ਦੇਸ਼ ਦੇ ਹਿੱਤਾਂ ਨੂੰ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਜ਼ਮੀਨ ਅਤੇ ਜੰਗਲ ਦੀ ਰਾਖੀ ਲਈ ਕਾਨੂੰਨ ਲਿਆਈ ਹੈ, ਜਦਕਿ ਮੋਦੀ ਸਰਕਾਰ ਸਭ ਕੁਝ ਵੇਚਣ ‘ਤੇ ਤੁਲੀ ਹੋਈ ਹੈ।

ਪੰਜਾਬ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ 2027 ਦਾ ਫਤਵਾ ਕਾਂਗਰਸ ਦੇ ਹੱਥ ਵਿੱਚ ਦੇਣ ਜਾ ਰਿਹਾ ਹੈ। ਤੁਸੀਂ ਮਹੀਨੇ ਵਿੱਚ ਇੱਕ ਵਾਰ ਪੰਜਾਬ ਆਓ। ਜਿਹੜੇ ਲੋਕ 2029 ਵਿੱਚ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ, ਉਹ ਹੱਥ ਖੜ੍ਹੇ ਕਰਨ। ਅਸੀਂ ਪੰਜਾਬ ਵਾਲੇ ਤੁਹਾਡੇ ਤੋਂ ਤਿੰਨ ਚੀਜ਼ਾਂ ਚਾਹੁੰਦੇ ਹਾਂ। ਜਦੋਂ ਆਪਣੀ ਸਰਕਾਰ ਆਵੇ ਤਾਂ ਜੋ ਸਾਡੀ ਪਛਾਣ ‘ਜੈ ਜਵਾਨ ਜੈ ਕਿਸਾਨ’ ਵਾਲੀ ਸੀ, ਮੋਦੀ ਨੇ ਜੋ ਧੋਖਾ ਕੀਤਾ ਅਤੇ ਅਗਨੀਵੀਰ ਭਰਤੀ ਸ਼ੁਰੂ ਕਰ ਦਿੱਤੀ, ਜਦੋਂ ਕੇਂਦਰ ‘ਚ ਕਾਂਰਗਸ ਦੀ ਸਰਕਾਰ ਬਣੇ ਤਾਂ ਫੌਜ ਦੀ ਰੈਗੂਲਰ ਭਰਤੀ ਸ਼ੁਰੂ ਹੋਵੇ ਅਤੇ ਅਗਨੀਵੀਰ ਦੀ ਭਰਤੀ ਬੰਦ ਕੀਤੀ ਜਾਵੇ।
ਕਾਨੂੰਨ ਵਿਵਸਥਾ ਖਰਾਬ ਅਤੇ ਨਸ਼ਿਆਂ ਚ ਡੁੱਬਿਆ ਪੰਜਾਬ : ਰਾਜਾ ਵੜਿੰਗ

ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ਮਜ਼ਦੂਰਾਂ ਤੇ ਕਿਸਾਨਾਂ ਦੀ ਜਿਨ੍ਹਾਂ ਦੀ ਲੜਾਈ ਦੇਸ਼ ਦੇ ਅੰਦਰ ਕੇਵਲ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਲੜ ਰਹੇ ਹਨ। ਬਜ਼ੁਰਗ ਮਿਲੇ ਜਿਸਕਾ ਨਾਮ ਹਰਪ੍ਰੀਤ ਉਸਨੇ ਮੇਰੇ ਕੋ ਕਹਾ ਕਿ ਮਨਰੇਗਾ ਬੰਦ ਹੋ ਗਈ ਹੈ ਮੇਰਾ ਬੇਟਾ ਕਿਆ ਕਰੇਗਾ। ਕਾਂਗਰਸ ਸਰਕਾਰ ਆਈ ਰਾਹੁਲ ਗਾਂਧੀ ਦੇਸ਼ ਕੇ ਪ੍ਰਧਾਨ ਮੰਤਰੀ ਬਣੇ ਤੋ ਮੇਰਾ ਬੇਟਾ ਜਿਸ ਕਾ ਮੇਰਾ ਘਰ ਉਸੇ ਚਲਦਾ ਚੂਲਾ ਉਹ ਦੁਬਾਰਾ ਉਸੇ ਕਾਮ ਮਿਲੇਗਾ।
ਪੰਜਾਬ ਦੇ ਮਜ਼ਦੂਰ ਅਤੇ ਕਿਸਾਨ ਦੀ ਤੁਹਾਡੇ ਤੋਂ ਆਸ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਕਿਸਾਨਾਂ ਦੀ ਲੜਾਈ ਲੜੀ ਹੋ ਜਿਸ ਪ੍ਰਕਾਰ ਨਰਿੰਦਰ ਮੋਦੀ ਜਿਹੜਾ ਕੰਪਰੋਮਾਈਜ ਦੇਸ਼ ਦਾ ਪ੍ਰਧਾਨ ਮੰਤਰੀ ਹਨ। ਜਿਹਨੇ ਦੇਸ਼ ਦੇ ਕਿਸਾਨ ਨੂੰ ਵੇਚਤਾ ਜਿਹਨੇ ਦੇਸ਼ ਦਾ ਮਜ਼ਦੂਰ ਦਾ ਗਲਾ ਦਬਾਤਾ ਮੈਂ ਸਮਝਦਾ ਔਰ ਅੱਜ ਸਮੁੱਚਾ ਪੰਜਾਬ ਸਮਝਦਾ ਅਤੇ ਦੇਸ਼ ਇਹ ਸਮਝਦਾ ਕਿ ਅਗਰ ਕੋਈ ਕਿਸਾਨ ਤੇ ਮਜ਼ਦੂਰ ਦੀ ਲੜਾਈ ਲੜ ਸਕਦਾ ਉਹ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਲੜ ਸਕਦੇ ਹੈ। ਲੜਾਈ ਬਹੁਤ ਵੱਡੀ ਹੈ ਪੰਜਾਬ ਦੇ ਹਾਲਾਤਾਂ ਤੋਂ ਤੁਸੀਂ ਜਾਣਦੇ ਹੋ ਆਮ ਆਦਮੀ ਪਾਰਟੀ ਜਿਹਦੇ 92 ਸੀਟਾਂ ਆਈਆਂ ਮਾਲਵਾ ਊਚ ਕੇ ਲੈ ਗਏ ਅੱਜ ਇਥੋਂ ਆਜ਼ਾਦ ਦਿਓ ਤੁਸੀਂ ਆਉਣ ਵਾਲਾ ਸਮਾਂ ਸਿਰਫ ਸਰਕਾਰ ਕਾਨੂੰਨ ਵਿਵਸਥਾ ਤੇ ਪੰਜਾਬ ਦੇ ਹਾਲਾਤ ਹਨ ਜਿਸ ਪ੍ਰਕਾਰ ਪੰਜਾਬ ਨਸ਼ਿਆਂ ਚ ਡੁਬਿਆ ਪਿਆ ਆਓ ਰਲ ਮਿਲ ਕੇ ਹੁਲਾਰਾ ਮਾਰ ਕੇ ਕਾਂਗਰਸ ਪਾਰਟੀ ਨੂੰ ਦੁਬਾਰਾ ਫਿਰ ਸਤਾ ਚ ਲੈ ਕੇ ਆਈਏ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ।

Have any thoughts?
Share your reaction or leave a quick response — we’d love to hear what you think!
