Home ਪੰਜਾਬਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਰਾਸ਼ਟਰੀ ਚੈਂਪੀਅਨਾਂ ਦਾ ਨਕਦ ਇਨਾਮਾਂ ਨਾਲ ਕੀਤਾ ਸਨਮਾਨ, ਹੰਸਰਾਜ ਸਟੇਡੀਅਮ ਦੇ ਨਵੀਨੀਕਰਨ ਲਈ 10 ਲੱਖ ਰੁਪਏ ਦੀ ਗ੍ਰਾਂਟ ਕੀਤੀ ਜਾਰੀ

ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਰਾਸ਼ਟਰੀ ਚੈਂਪੀਅਨਾਂ ਦਾ ਨਕਦ ਇਨਾਮਾਂ ਨਾਲ ਕੀਤਾ ਸਨਮਾਨ, ਹੰਸਰਾਜ ਸਟੇਡੀਅਮ ਦੇ ਨਵੀਨੀਕਰਨ ਲਈ 10 ਲੱਖ ਰੁਪਏ ਦੀ ਗ੍ਰਾਂਟ ਕੀਤੀ ਜਾਰੀ

by Live 24 Punjabi

ਜਲੰਧਰ : ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਿਮਾਂਸ਼ੁ ਅਗਰਵਾਲ (ਆਈਏਐਸ) ਨੇ ਵੀਰਵਾਰ ਨੂੰ ਆਪਣੇ ਨਿਵਾਸ ‘ਤੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੌਮੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ 2 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ।

ਇਹ ਸਮਾਗਮ ਪੰਜਾਬ ਬੈਡਮਿੰਟਨ ਲਈ ਇਤਿਹਾਸਕ ਰਿਹਾ ਕਿਉਂਕਿ ਇਸ ਵਾਰ ਰਾਜ ਨੇ ਕੌਮੀ ਮੁਕਾਬਲਿਆਂ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ। ਪ੍ਰਮੁੱਖ ਖਿਡਾਰੀਆਂ ਵਿੱਚ ਮਾਨਿਆ ਰਲਹਨ ਨੇ ਖੇਡੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਸੋਨੇ ਦਾ ਤਗਮਾ ਜਿੱਤਿਆ, ਜਦਕਿ ਵੀਰਾਜ ਸ਼ਰਮਾ, ਇਨਾਇਤ ਗੁਆਲਟੀ ਅਤੇ ਜੋਰਾਵਰ ਸਿੰਘ ਨੇ ਭੁਵਨੇਸ਼ਵਰ ਵਿੱਚ ਹੋਈ ਸਬ-ਜੂਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਕਰਤਾਰ ਗਰੁੱਪ ਵੱਲੋਂ ਵੀ ਜੇਤੂ ਖਿਡਾਰੀਆਂ ਅਤੇ ਕੋਚ ਗਗਨ ਰੱਤੀ ਨੂੰ ਨਕਦ ਇਨਾਮ ਦਿੱਤੇ ਗਏ।

ਖਿਡਾਰੀਆਂ ਨੂੰ ਵਧਾਈ ਦਿੰਦਿਆਂ ਡਾ. ਹਿਮਾਂਸ਼ੁ ਅਗਰਵਾਲ ਨੇ ਉਨ੍ਹਾਂ ਦੀ ਮਿਹਨਤ ਅਤੇ ਅਨੁਸ਼ਾਸਨ ਦੀ ਖੁੱਲ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀਆਂ ਉਪਲਬਧੀਆਂ ਨੇ ਜਲੰਧਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ, “ਤੁਹਾਡੀ ਮਿਹਨਤ ਅਤੇ ਸਮਰਪਣ ਕਾਮਯਾਬ ਹੋਇਆ ਹੈ। ਇਹ ਕਾਮਯਾਬੀ ਤੁਹਾਨੂੰ ਅੱਗੇ ਹੋਰ ਵੱਡਾ ਟੀਚਾ ਰੱਖਣ ਲਈ ਪ੍ਰੇਰਿਤ ਕਰੇ।”

ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ ਅਤੇ ਕਰਤਾਰ ਗਰੁੱਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਨ।

ਇਸ ਸਮਾਗਮ ਦੌਰਾਨ ਰਾਜ ਪੱਧਰੀ ਚੈਂਪੀਅਨ ਖਿਡਾਰੀ ਮ੍ਰਿਦੁਲ ਝਾ, ਸਮ੍ਰਿੱਧੀ ਭਾਰਦਵਾਜ, ਵਰਨਿਆ ਸੋਨੀ, ਸਾਨਵੀ ਰਲਹਨ, ਵੀਰਨ ਸੇਠ, ਸਮਰੱਥ ਭਾਰਦਵਾਜ, ਲਵ ਕੁਮਾਰ ਅਤੇ ਸ਼ੌਰਿਆ ਖੰਨਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਤੇ ਕੋਚ ਸਚਿਨ ਰੱਤੀ ਨੂੰ ਵੀ ਖੇਡਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨ ਮਿਲਿਆ। ਇਸ ਮੌਕੇ ਕਰਤਾਰ ਵਾਲਵਜ਼ ਦੇ ਡਾਇਰੈਕਟਰ ਸ. ਰਾਜਿੰਦਰ ਸਿੰਘ ਜੁਨੇਜਾ ਵੀ ਮੌਜੂਦ ਸਨ।

ਇੱਕ ਹੋਰ ਮਹੱਤਵਪੂਰਨ ਐਲਾਨ ਕਰਦਿਆਂ ਡਾ. ਅਗਰਵਾਲ ਨੇ ਹਾਲੀਆ ਭਾਰੀ ਮੀਂਹ ਨਾਲ ਨੁਕਸਾਨੀ ਹੋਈ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਦੀ ਛੱਤ ਦੀ ਮੁਰੰਮਤ ਲਈ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਅੰਤਰਿਮ ਕਮੇਟੀ ਦੇ ਮੈਂਬਰਾਂ ਨੇ ਖੇਡਾਂ ਦੇ ਵਿਕਾਸ ਲਈ ਲਗਾਤਾਰ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Have any thoughts?

Share your reaction or leave a quick response — we’d love to hear what you think!

You may also like

Leave a Comment