ਜਲੰਧਰ – ਰੰਗਲੇ ਪੰਜਾਬ ਕੇ ਤਹਤ ਜੰਲਧਰ ਸ਼ਹਿਰ ਦੇ ਚੌਂਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਿੱਥੇ ਪਹਿਲਾਂ ਗੁਰੂ ਨਾਨਕ ਮਿਸ਼ਨ ਚੌਂਕ, ਗੁਰੂ ਰਾਮਦਾਸ ਚੌਂਕ ਅਤੇ ਮਾਡਲ ਟਾਉਨ ਚੌਂਕ ਦਾ ਸੌਂਦਰੀਕਰਨ ਕੀਤਾ ਗਿਆ ਹੈ।
ਅੱਜ ਦੋਆਬਾ ਚੌਂਕ ਦੀ ਨੁਹਾਰ ਸਰਕਾਰ ਅਤੇ ਓਕਸਫੋਰਡ ਹਸਪਤਾਲ ਦੇ ਸਹਿਯੋਗ ਦੇ ਨਾਲ ਬਦਲੀ ਗਈ। ਚੌਂਕ ਵਿੱਚ ਤਬਲਾ, ਸ਼ਹਨਾਈ ਅਤੇ ਸੀਤਾਰ ਸਜਾਇਆ ਗਿਆ।
ਦੱਸ ਦਇਏ ਕਿ ਬਾਬਾ ਬਾਬਾ ਹਰਿਵੱਲਭ ਸੰਗੀਤ ਸਮੇਲਨ ਦੇ ਅੱਜ 150 ਸਾਲ ਪੂਰੇ ਹੋ ਗਏ ਹਨ। ਇਹ ਚੌਂਕ ਬਾਬਾ ਹਰਿਵੱਲਭ ਸੰਗੀਤ ਸਮੇਲਨ ਦੇ 150 ਸਾਲਾਂ ਨੂੰ ਪੂਰੇ ਹੋਣ ਤੇ ਚੌਂਕ ਨੂੰ ਉਨਾਂ ਦੇ ਨਾਂਅ ਤੇ ਸਮਰਪਿਤ ਕੀਤਾ ਗਿਆ। ਇਸ ਦਾ ਉਦਘਾਟਨ ਰਸਮੀ ਤੌਰ ਤੇ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਿਨੀਤ ਧੀਰ ਨੇ ਕੀਤਾ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗੀਤਕ ਸਾਜ਼ ਨਾ ਸਿਰਫ਼ ਦੋਆਬਾ ਚੌਕ ਦੀ ਖਿੱਚ ਵਿੱਚ ਵਾਧਾ ਕਰਨਗੀਆਂ ਬਲਕਿ ਦੇਸ਼ ਦੀ ਅਮੀਰ ਸੰਗੀਤਕ ਵਿਰਾਸਤ ਨੂੰ ਵੀ ਪ੍ਰਦਰਸ਼ਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਭਰ ਦੇ ਚੌਕਾਂ ਅਤੇ ਚੌਰਾਹਿਆਂ ਦੀ ਦਿੱਖ ਨੂੰ ਬਦਲਿਆ ਜਾ ਰਿਹਾ ਹੈ।
ਇਸ ਮੌਕੇ ਦੀਪਕ ਬਾਲੀ, ਹਲਕਾ ਇੰਚਾਰਜ ਦਿਨੇਸ਼ ਢੱਲ, ਕੌੰਸਲਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਰਹੇ।









